ਧਨੀਆ ਪੁਦੀਨੇ ਦੀ ਚਟਨੀ ਨਾਲ ਆਂਡਾ ਟਿੱਕਾ ਪਕੌੜਾ

ਸਮੱਗਰੀ
- 2 ਕੱਪ (500 ਮਿਲੀ) ਤੇਲ, ਫਰਾਈ ਕਰਨ ਲਈ
- 6 ਉਬਲੇ ਆਂਡੇ, ਛਿੱਲੇ ਅਤੇ ਚਾਰ ਹਿੱਸਿਆਂ ਵਿਚ ਕੱਟੇ
ਧਨੀਆ ਪੁਦੀਨੇ ਦੀ ਚਟਨੀ
- 1 ਕੱਪ (250 ਮਿਲੀ) ਹਰਾ ਧਨੀਆ
- 1 ਕੱਪ (250 ਮਿਲੀ) ਪੁਦੀਨੇ ਦੇ ਪੱਤੇ
- 1 ਚਾਹ ਵਾਲਾ ਚਮਚ (5 ਮਿਲੀ) ਖੰਡ
- ½ ਚਾਹ ਵਾਲਾ ਚਮਚ (2.5 ਮਿਲੀ) ਜੀਰਾ
- ½ ਚਾਹ ਵਾਲਾ ਚਮਚ (2.5 ਮਿਲੀ) ਨਮਕ (ਜਾਂ ਸਵਾਦ ਅਨੁਸਾਰ)
- 2 ਲਸਣ ਦੀਆਂ ਤੁਰੀਆਂ
- ½ ਸੇਬ
- ½ ਚਾਹ ਵਾਲਾ ਚਮਚ (2.5 ਮਿਲੀ) ਨਿੰਬੂ ਦਾ ਰਸ
- ½ ਛੋਟੀ ਹਰੀ ਮਿਰਚ (ਮਰਜ਼ੀ ਅਨੁਸਾਰ)
- 1 ਵੱਡਾ ਚਮਚ (15 ਮਿਲੀ) ਪਾਣੀ
ਪਕੌੜੇ ਦਾ ਘੋਲ
- 1 ½ ਕੱਪ (375 ਮਿਲੀ) ਵੇਸਣ, ਛਾਣਿਆ ਹੋਇਆ
- ¾ ਚਾਹ ਵਾਲਾ ਚਮਚ (4 ਮਿਲੀ) ਨਮਕ (ਜਾਂ ਸਵਾਦ ਅਨੁਸਾਰ)
- ½ ਚਾਹ ਵਾਲਾ ਚਮਚ (2.5 ਮਿਲੀ) ਧਨੀਆ ਪਾਊਡਰ
- ½ ਚਾਹ ਵਾਲਾ ਚਮਚ (2.5 ਮਿਲੀ) ਜੀਰਾ ਪਾਊਡਰ
- ½ ਚਾਹ ਵਾਲਾ ਚਮਚ (2.5 ਮਿਲੀ) ਅਜ਼ਵਾਇਣ
- ½ ਚਾਹ ਵਾਲਾ ਚਮਚ (2.5 ਮਿਲੀ) ਮਿਰਚ ਪਾਊਡਰ
- ½ ਚਾਹ ਵਾਲਾ ਚਮਚ (2.5 ਮਿਲੀ) ਹਲਦੀ ਪਾਊਡਰ
- ½ ਚਾਹ ਵਾਲਾ ਚਮਚ (2.5 ਮਿਲੀ) ਬੇਕਿੰਗ ਸੋਡਾ
- ¾ ਕੱਪ (175 ਮਿਲੀ) ਪਾਣੀ, ਇਕ ਚਮਚ ਹੋਰ, ਲੋੜ ਅਨੁਸਾਰ
ਬਣਾਉਣ ਦਾ ਤਰੀਕਾ
- ਕਦਮ 1
ਧਨੀਆ ਪੁਦੀਨੇ ਦੀ ਚਟਨੀ: ਚਟਨੀ ਦੀ ਸਮੱਗਰੀ ਨੂੰ ਬਲੈਂਡਰ ਜਾਂ ਫੂਡ ਪੋ੍ਰਸੈਸਰ ਵਿਚ ਪਾਓ ਅਤੇ ਚੰਗੀ ਤਰਾਂ ਬਲੈਂਡ ਕਰੋ। ਚਟਨੀ ਨੂੰ ਇਕ ਬਾਊਲ ਵਿਚ ਪਾ ਲਓ ਅਤੇ ਇਸਨੂੰ ਫਰਿੱਜ ਵਿਚ ਰੱਖ ਦਿਓ।
- ਕਦਮ 2
ਪਕੌੜੇ ਦਾ ਘੋਲ: ਇਕ ਵੱਡੇ ਬਾਊਲ ਵਿਚ ਵੇਸਣ, ਨਮਕ, ਧਨੀਆ ਪਾਊਡਰ, ਜੀਰਾ ਪਾਊਡਰ, ਅਜ਼ਵਾਇਣ, ਮਿਰਚ ਪਾਊਡਰ, ਹਲਦੀ ਪਾਊਡਰ ਅਤੇ ਬੇਕਿੰਗ ਸੋਡਾ ਮਿਲਾਓ। ਇਸ ਨੂੰ ਹਿਲਾਓ ਅਤੇ ਇਸਨੂੰ ਵਧੀਆ ਬਣਾਉਣ ਲਈ ਪਾਣੀ ਪਾਓ। ਜੇ ਇਹ ਘੋਲ ਸੰਘਣਾ ਹੈ ਤਾਂ ਇਸ ਵਿਚ ਇਕ ਚਮਚ ਹੋਰ ਪਾਣੀ ਪਾਓ। ਇਸਨੂੰ 10 ਮਿੰਟ ਤੱਕ ਪਿਆ ਰਹਿਣ ਦਿਓ।
- ਕਦਮ 3
ਕੜਾਹੀ ਵਿਚ ਤੇਲ ਪਾ ਕੇ ਮੀਡੀਅਮ-ਹਾਈ ਸੇਕ `ਤੇ ਗਰਮ ਕਰੋ। ਥੋੜਾ ਜਿਹਾ ਘੋਲ ਗਰਮ ਤੇਲ ਵਿਚ ਪਾਓ। ਅਗਰ ਇਹ ਉਪਰ ਆ ਜਾਂਦਾ ਹੈ ਤਾਂ ਗਰਮ ਤੇਲ ਫਰਾਈ ਕਰਨ ਲਈ ਤਿਆਰ ਹੈ।
- ਕਦਮ 4
ਪਕੌੜੇ ਦੇ ਘੋਲ ਵਿਚ ਆਂਡਿਆਂ ਦਾ `ਕੱਲਾ `ਕੱਲਾ ਕੱਟਿਆ ਹੋਇਆ ਪੀਸ ਪਾਓ। ਇਸਨੂੰ ਚੰਗੀ ਤਰਾਂ ਘੋਲ ਵਿਚ ਲਬੇੜ ਕੇ ਗਰਮ ਤੇਲ ਵਿਚ ਪਾਓ। ਇਕ ਵਾਰ ਵਿਚ ਥੋੜ੍ਹੇ ਪੀਸ ਪਾਓ। ਇਹਨਾਂ ਨੂੰ ਗੋਲਡਨ ਬਰਾਊਨ ਹੋਣ ਤੱਕ ਫਰਾਈ ਕਰੋ। ਤੇਲ ਵਿਚੋਂ ਕੱਢ ਕੇ ਟਾਵਲ ਪੇਪਰ `ਤੇ ਰੱਖੋ ਤਾਂ ਕਿ ਪਕੌੜਿਆਂ ਵਿਚਲਾ ਵਾਧੂ ਤੇਲ ਸੋਕ ਹੋ ਜਾਵੇ॥ ਇਸਨੂੰ ਪੁਦੀਨਾ ਤੇ ਧਨੀਅੇ ਦੀ ਚਟਨੀ ਨਾਲ ਐਪੇਟਾਈਜ਼ਰ ਜਾਂ ਸਨੈਕਸ ਵਜੋਂ ਸਰਵ ਕਰੋ।
ਟਿੱਪ
ਕੜਾਹੀ ਵਿਚ ਫਰਾਈ ਕਰਨ ਦੌਰਾਨ ਇਕ ਵਾਰ ਜਿ਼ਆਦਾ ਪਕੌੜੇ ਨਾ ਪਾਓ। ਇਹਨਾਂ ਨੂੰ ਖਸਤਾ ਬਣਾਉਣ ਲਈ ਇਕ ਵਾਰ ਵਿਚ ਥੋੜੇ ਪਕੌੜੇ ਹੀ ਫਰਾਈ ਕਰੋ। ਪਿਕਨਿਕ ਜਾਂ ਸਫ਼ਰ ਦੌਰਾਨ ਇਹ ਪਕੌੜੇ ਵਧੀਆ ਸਨੈਕਸ ਹਨ।
ਪੋਸ਼ਟਕ ਤੱਥ
ਪ੍ਰਤੀ ਸਰਵਿੰਗ | |
---|---|
ਕਲੋਰੀਆਂ | 73 |
ਫੈਟ | 5 ਗ੍ਰਾਮ |
ਸੈਚੂਰੇਟਡ ਫੈਟ | 0 ਗ੍ਰਾਮ |
ਟਰਾਂਸ ਫੈਟ | 0 ਗ੍ਰਾਮ |
ਕਾਰਬੋਹਾਈਡਰੇਟ | 5 ਗ੍ਰਾਮ |
ਫਾਈਬਰ | 1 ਗ੍ਰਾਮ |
ਸ਼ੂਗਰ | 1 ਗ੍ਰਾਮ |
ਪੋ੍ਰਟੀਨ | 3 ਗ੍ਰਾਮ |
ਸੋਡੀਅਮ | 158 ਮਿ.ਗ੍ਰਾ. |