ਰਿਸਪੀਆਂ

ਆਂਡਾ ਕਾਟੀ ਰੋਲ

ਇਹ ਪਰੌਂਠੇ ਦਾ ਰੋਲ ਹੈ ਜਿਸ ਵਿਚ ਬੰਗਾਲੀ ਆਂਡਾ ਆਮਲੇਟ ਦੇ ਨਾਲ ਨਾਲ ਸਬਜ਼ੀਆਂ, ਹਰਾ ਧਨੀਆ ਅਤੇ ਪਿਆਜ਼ ਪਾਇਆ ਜਾਂਦਾ ਹੈ।
ਸਰਵਿੰਗ 4
ਤਿਆਰੀ ਦਾ ਸਮਾਂ 40 ਮਿੰਟ
ਸਰਵਿੰਗ 15 ਮਿੰਟ

ਸਮੱਗਰੀ

  • ਧਨੀਆ ਪੁਦੀਨਾ ਦਹੀਂ ਦੀ ਚਟਨੀ

    • 1 ਕੱਪ (250 ਮਿਲੀ) ਹਰਾ ਧਨੀਆ
    • 1 ਕੱਪ (250 ਮਿਲੀ) ਪੁਦੀਨੇ ਦੇ ਪੱਤੇ
    • 2 ਚਾਹ ਵਾਲਾ ਚਮਚ (10 ਮਿਲੀ) ਖੰਡ (ਇਕ ਚਮਚ ਹੋਰ ਪਾ ਲਓ ਜੇ ਤੁਹਾਨੂੰ ਮਿੱਠਾ ਜਿ਼ਆਦਾ ਪਸੰਦ ਹੈ)
    • ½ ਚਾਹ ਵਾਲਾ ਚਮਚ (2.5 ਮਿਲੀ) ਜੀਰਾ
    • ½ ਚਾਹ ਵਾਲਾ ਚਮਚ (2.5 ਮਿਲੀ) ਨਮਕ (ਜਾਂ ਸਵਾਦ ਅਨੁਸਾਰ)
    • 1 ਲਸਣ ਦੀ ਤੁਰੀ
    • ½ ਹਰਾ ਸੇਬ
    • ½ ਚਾਹ ਵਾਲਾ ਚਮਚ (2.5 ਮਿਲੀ) ਨਿੰਬੂ ਦਾ ਰਸ
    • ½ ਛੋਟੀ ਹਰੀ ਮਿਰਚ ਛੋਟੀ ਹਰੀ ਮਿਰਚ (ਮਰਜ਼ੀ ਅਨੁਸਾਰ)
    • 1 ਵੱਡਾ ਚਮਚ (15 ਮਿਲੀ) ਪਾਣੀ
    • ¼ ਕੱਪ (60 ਮਿਲੀ) ਪਲੇਨ ਦਹੀਂ
  • ਪਰੌਂਠੇ ਲਈ ਗੁੰਨਿਆ ਆਟਾ

    • 1 ½ ਕੱਪ (375 ਮਿਲੀ) ਮੈਦਾ
    • ¼ ਚਾਹ ਵਾਲਾ ਚਮਚ (1.25 ਮਿਲੀ) ਨਮਕ
    • ½ ਕੱਪ (125 ਮਿਲੀ) ਪਾਣੀ
    • 1 ਆਂਡਾ, ਫੈਂਟਿਆ ਹੋਇਆ ਆਂਡਾ, ਫੈਂਟਿਆ ਹੋਇਆ
    • ½ ਚਾਹ ਵਾਲਾ ਚਮਚ (2.5 ਮਿਲੀ) ਜੀਰਾ
    • 3 ਵੱਡੇ ਚਮਚ (45 ਮਿਲੀ) ਤੇਲ + ਪਰੌਂਠਾ ਫਰਾਈ ਕਰਨ ਲਈ ਹੋਰ ਤੇਲ
  • ਸਬਜ਼ੀਆਂ ਦੀ ਫਿਲਿੰਗ

    • 1 ਵੱਡਾ ਚਮਚ (15 ਮਿਲੀ) ਤੇਲ
    • ½ ਚਾਹ ਵਾਲਾ ਚਮਚ (2.5 ਮਿਲੀ) ਜੀਰਾ
    • ½ ਮੀਡੀਅਮ ਲਾਲ ਪਿਆਜ਼, ਬਾਰੀਕ ਕੱਟਿਆ
    • ½ ਮੀਡੀਅਮ ਯਕੀਨੀ, ਲੰਮੀਂ ਬਾਰੀਕ ਕੱਟੀ ਹੋਈ
    • ½ ਸਿ਼ਮਲਾ ਮਿਰਚ, ਲੰਮੀਂ ਬਾਰੀਕ ਕੱਟੀ ਹੋਈ
    • 2 ਮੀਡੀਅਮ ਖੁੰਬਾਂ, ਬਾਰੀਕ ਕੱਟੀਆਂ ਹੋਈਆਂ
    • 1 ਛੋਟਾ ਟਮਾਟਰ, ਬਾਰੀਕ ਕੱਟਿਆ
    • ½ ਚਾਹ ਵਾਲਾ ਚਮਚ (2.5 ਮਿਲੀ) ਧਨੀਆ ਪਾਊਡਰ
    • ¼ ਚਾਹ ਵਾਲਾ ਚਮਚ (1.25 ਮਿਲੀ) ਲਸਣ ਪੇਸਟ
    • ¼ ਚਾਹ ਵਾਲਾ ਚਮਚ (1.25 ਮਿਲੀ) ਹਲਦੀ ਪਾਊਡਰ
    • ¼ ਚਾਹ ਵਾਲਾ ਚਮਚ (1.25 ਮਿਲੀ) ਨਮਕ (ਜਾਂ ਸਵਾਦ ਅਨੁਸਾਰ)
  • ਆਂਡਾ ਕਰੀਪਸ

    • 4 ਆਂਡੇ
    • 1 ਛੋਟੀ ਹਰੀ ਮਿਰਚ, ਬਰੀਕ ਕੱਟੀ ਹੋਈ
    • 1 ਚਾਹ ਵਾਲਾ ਚਮਚ (5 ਮਿਲੀ) ਚਾਟ ਮਸਾਲਾ
    • ¼ ਕੱਪ (60 ਮਿਲੀ) ਹਰਾ ਧਨੀਆ, ਗਾਰਨਿਸ਼ ਕਰਨ ਲਈ
    • ਚੁਟਕੀ ਨਮਕ (ਜਾਂ ਸਵਾਦ ਅਨੁਸਾਰ)
    • 4 ਚਾਹ ਵਾਲੇ ਚਮਚ (20 ਮਿਲੀ) ਤੇਲ
    • 4 ਟੂਥਪਿਕਸ ਟੂਥਪਿਕਸ

ਬਣਾਉਣ ਦਾ ਤਰੀਕਾ

  • ਕਦਮ 1

    ਧਨੀਆ ਪੁਦੀਨਾ ਦਹੀਂ ਦੀ ਚਟਨੀ: ਦਹੀਂ ਤੋਂ ਬਗੈਰ ਚਟਨੀ ਦੀ ਸਾਰੀ ਸਮੱਗਰੀ ਨੂੰ ਬਲੈਂਡਰ ਜਾਂ ਫੂਡ ਪੋ੍ਰਸੈਸਰ ਵਿਚ ਪਾਓ। ਚੰਗੀ ਤਰ੍ਹਾਂ ਬਲੈਂਡ ਕਰੋ। ਫਿਰ ਇਕ ਛੋਟੇ ਬਾਊਲ ਵਿਚ ਪਾ ਲਓ ਅਤੇ ਇਸ ਵਿਚ ਦਹੀਂ ਮਿਲਾ ਲਓ। ਇਸਨੂੰ ਫਰਿੱਜ ਵਿਚ ਰੱਖ ਦਿਓ। ਚਟਨੀ ਤਿਆਰ ਹੈ।

  • ਕਦਮ 2

    ਪਰੌਂਠੇ ਲਈ ਗੁੰਨਿਆ ਆਟਾ: ਇਕ ਵੱਡੇ ਮਿਕਸਿੰਗ ਬਾਊਲ ਵਿਚ ਮੈਦਾ, ਨਮਕ ਅਤੇ ਪਾਣੀ ਮਿਲਾਓ। ਇਸਨੂੰ ਗੁੰਨੋ। ਇਸ ਵਿਚ ਬੀਟ ਕੀਤਾ ਹੋਇਆ ਆਂਡਾ ਪਾ ਕੇ ਮਿਲਾਓ। ਇਸ ਵਿਚ ਜੀਰਾ ਤੇ ਤੇਲ ਪਾ ਕੇ ਮਿਲਾਓ ਅਤੇ ਚੰਗੀ ਤਰ੍ਹਾਂ ਗੁੰਨੋ। ਫਿਰ ਇਸਨੂੰ ਢੱਕ ਕੇ 10 ਮਿੰਟ ਲਈ ਪਿਆ ਰਹਿਣ ਦਿਓ।

  • ਕਦਮ 3

    ਸਬਜੀਆਂ ਦੀ ਫਿਲਿੰਗ: ਇਕ ਮੀਡੀਅਮ ਪੈਨ ਵਿਚ ਤੇਲ ਪਾ ਕੇ ਮੀਡੀਅਮ ਹਾਈ ਸੇਕ `ਤੇ ਗਰਮ ਕਰੋ। ਇਸ ਵਿਚ ਜੀਰਾ ਪਾ ਕੇ ਫਰਾਈ ਕਰੋ ਤਾਂ ਕਿ ਜੀਰੇ ਦੀ ਸੁਗੰਧ ਆਉਣੀ ਸ਼ੁਰੂ ਹੋ ਜਾਵੇ। ਇਸ ਵਿਚ ਲਾਲ ਪਿਆਜ਼ ਪਾਓ ਅਤੇ ਕੁਝ ਮਿੰਟ ਲਈ ਫਰਾਈ ਕਰੋ। ਇਸ ਵਿਚ ਯਕੀਨੀ, ਸਿ਼ਮਲਾ ਮਿਰਚ, ਖੁੰਬਾਂ ਅਤੇ ਟਮਾਟਰ ਪਾ ਕੇ ਮਿਕਸ ਕਰੋ। ਇਸ ਵਿਚ ਧਨੀਆ, ਲਸਣ ਪੇਸਟ, ਹਲਦੀ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਕੁਝ ਮਿੰਟ ਤੱਕ ਪਕਾਓ।

  • ਕਦਮ 4

    ਪਰੌਂਠਿਆਂ ਲਈ ਗੁੰਨੇ ਹੋਏ ਆਟੇ ਦੇ ਚਾਰ ਪੇੜੇ ਕਰ ਲਓ। ਚਕਲੇ ਵੇਲਣੇ ਨਾਲ ਚਾਰ ਪਰੌਂਠੇ ਵੇਲ ਲਓ ਜਿਹਨਾਂ ਦੀ ਮੋਟਾਈ 2-3 ਮਿਲੀਮੀਟਰ ਹੋਣੀ ਚਾਹੀਦੀ ਹੈ।

  • ਕਦਮ 5

    ਮੋਟੇ ਥਲੇ ਵਾਲੇ ਤਵੇ/ਫਰਾਈ ਪੈਨ ਨੂੰ ਮੀਡੀਅਮ-ਹਾਈ ਸੇਕ `ਤੇ ਗਰਮ ਕਰੋ ਅਤੇ ਪਰੌਂਠਿਆ ਦੇ ਦੋਹੀਂ ਪਾਸੀਂ ਤੇਲ ਲਾ ਕੇ ਗੋਲਡਨ ਬਰਾਊਨ ਹੋਣ ਤੱਕ ਪਕਾਓ। ਹੁਣ ਇਹਨਾਂ ਨੂੰ ਇਕ ਪਲੇਟ ਵਿਚ ਰੱਖ ਲਓ।

  • ਕਦਮ 6

    ਆਂਡਾ ਕਰੀਪਸ: ਇਕ ਛੋਟੇ ਬਾਊਲ ਵਿਚ ਇਕ ਆਂਡੇ ਨੂੰ ਫੈਂਟੋ ਅਤੇ ਇਸ ਵਿਚ ¼ ਕੱਟੀ ਹੋਈ ਹਰੀ ਮਿਰਚ, ¼ ਚਮਚ ਚਾਟ ਮਸਾਲਾ, 1 ਵੱਡਾ ਚਮਚ ਹਰਾ ਧਨੀਆ ਅਤੇ ਸਵਾਦ ਅਨੁਸਾਰ ਨਮਕ ਪਾਓ। ਫੋਰਕ ਨਾਲ ਚੰਗੀ ਤਰਾਂ ਫੈਂਟੋ। ਹੁਣ ਨਾਨ-ਸਟਿੱਕ ਪੈਨ ਵਿਚ ਤੇਲ ਪਾ ਕੇ ਮੀਡੀਅਮ-ਹਾਈ ਸੇਕ `ਤੇ ਗਰਮ ਕਰੋ। ਇਸ ਵਿਚ ਆਂਡਾ ਮਿਕਸਚਰ ਪਾ ਕੇ ਆਮਲੇਟ ਨੂੰ ਦੋਹਾਂ ਪਾਸਿਆਂ ਤੋਂ ਚੰਗੀ ਤਰਾਂ ਪਕਾਓ। ਇਸੇ ਤਰਾਂ ਬਾਕੀ ਆਂਡਿਆਂ ਦੇ ਵੀ ਆਮਲੇਟ ਬਣਾਓ।

  • ਕਦਮ 7

    ਕਾਟੀ ਰੋਲ ਬਣਾਉਣ ਲਈ, ਆਂਡਾ ਆਮਲੇਟ ਨੂੰ ਇਕ ਪਰੌਂਠੇ `ਤੇ ਰੱਖੋ। ਇਸ ਵਿਚ ¼ ਸਬਜੀਆਂ ਦੀ ਬਣਾਈ ਹੋਈ ਫਿਲਿੰਗ ਪਾਓ ਅਤੇ ਉਪਰ ਚਟਨੀ ਪਾਓ। ਹੁਣ ਪਰਾਂਠੇ ਨੂੰ ਰੋਲ ਕਰਕੇ ਇਸਨੂੰ ਟੂਥਪਿੱਕ ਨਾਲ ਫਿਕਸ ਕਰ ਲਓ। ਕਾਟੀ ਰੋਲ ਤਿਆਰ ਹੈ ਜਿਸਨੂੰ ਸਵਾਦਲੇ ਲੰਚ, ਡਿਨਰ ਜਾਂ ਸਨੈਕਸ ਵਜੋਂ ਖਾਧਾ ਜਾ ਸਕਦਾ ਹੈ। ਇਸ ਤਰਾਂ ਬਾਕੀ ਕਾਟੀ ਰੋਲ ਬਣਾਓ।

ਪੋਸ਼ਟਕ ਤੱਥ

ਪ੍ਰਤੀ ਸਰਵਿੰਗ
ਕਲੋਰੀਆਂ518
ਫੈਟ29 ਗ੍ਰਾਮ
ਸੈਚੂਰੇਟਡ ਫੈਟ3 ਗ੍ਰਾਮ
ਟਰਾਂਸ ਫੈਟ0 ਗ੍ਰਾਮ
ਕਾਰਬੋਹਾਈਡਰੇਟ53 ਗ੍ਰਾਮ
ਫਾਈਬਰ5 ਗ੍ਰਾਮ
ਸ਼ੂਗਰ9 ਗ੍ਰਾਮ
ਪੋ੍ਰਟੀਨ16 ਗ੍ਰਾਮ
ਸੋਡੀਅਮ734 ਮਿ.ਗ੍ਰਾ.