ਆਂਡਿਆਂ ਦੀ ਬਣਤਰ ਦਾ ਗਿਆਨ

ਕੀ ਤੁਸੀਂ ਕਦੇ ਹੈਰਾਨ ਹੋਏ ਹੋ ਕਿ ਜ਼ਰਦੀ ਨਾਲ ਜੁੜੀ ਹੋਈ ਚਿੱਟੀ ਝਿੱਲੀ ਨੂੰ ਕੀ ਕਹਿੰਦੇ ਹਨ ਅਤੇ ਆਂਡੇ ਦੀ ਸਫ਼ੈਦੀ ਨੂੰ ਕੀ ਕਹਿੰਦੇ ਹਨ? ਹੇਠਾਂ ਆਂਡੇ ਦੀ ਬਣਤਰ ਬਾਰੇ ਸਭ ਕੁਝ ਦਿਤਾ ਗਿਆ ਹੈ ਜੋ ਤੁਸੀਂ ਕਦੇ ਜਾਣਨਾ ਚਾਹੁੰਦੇ ਸੀ ਅਤੇ ਸ਼ਾਇਦ ਇਸ ਤੋਂ ਕੁਝ ਵੱਧ ਹੀ ਹੋਵੇ!

  1. ਖ਼ੋਲ: ਇਹ ਆਂਡੇ ਵਿਚ ਬੈਕਟੀਰੀਆ ਦੇ ਦਾਖਲੇ ਦੇ ਵਿਰੁੱਧ ਸਭ ਤੋਂ ਪਹਿਲੀ ਸੁਰੱਖਿਆ ਲਾਈਨ ਹੈ। ਇਹ ਕੁੱਕੜੀ ਦੀ ਨਸਲ `ਤੇ ਅਧਾਰਤ ਚਿੱਟਾ ਜਾਂ ਬਦਾਮੀ ਹੋ ਸਕਦਾ ਹੈ; ਆਂਡੇ ਦੀ ਪੋਸ਼ਟਕ ਤਾਕਤ ਉਹੀ ਹੁੰਦੀ ਹੈ। ਲੱਗਭੱਗ 10,000 ਛੋਟੇ ਛੇਕਾਂ ਨਾਲ, ਇਹ ਨਮੀ ਅਤੇ ਗੈਸਾਂ ਨੂੰ ਆਂਡੇ ਦੇ ਅੰਦਰ ਜਾਣ ਅਤੇ ਬਾਹਰ ਆਉਣ ਦਿੰਦਾ ਹੈ।
  2. ਏਅਰ ਸੈੱਲ: ਇਹ ਆਂਡੇ ਦੇ ਵੱਡੇ ਸਿਰੇ ਵੱਲ ਬਣਦਾ ਹੈ ਜਦ ਕੁੱਕੜੀ ਵਲੋਂ ਆਂਡੇ ਦੇਣ ਤੋਂ ਬਾਅਦ ਇਹ ਠੰਢਾ ਹੁੰਦਾ ਹੈ। ਜਿੰਨਾ ਆਂਡਾ ਤਾਜ਼ਾ ਹੋਵੇਗਾ, ਏਅਰ ਸੈੱਲ ਉਨਾ ਹੀ ਛੋਟਾ ਹੋਵੇਗਾ।
  3. ਸਫ਼ੈਦੀ: ਆਂਡੇ ਦਾ ਚਿੱਟਾ ਹਿੱਸਾ ਸਫ਼ੈਦੀ ਹੁੰਦਾ ਹੈ ਜੋ ਆਂਡੇ ਦੇ ਭਾਰ ਦਾ 2/3 ਹਿੱਸਾ ਹੁੰਦਾ ਹੈ। ਇਸਦੀਆਂ ਦੋ ਤਹਿਆਂ ਹੁੰਦੀਆਂ ਹਨ: ਮੋਟੀ ਅਤੇ ਪਤਲੀ ਸਫ਼ੈਦੀ। ਇਸ ਵਿਚ ਜਿ਼ਆਦਾਤਰ ਪਾਣੀ, ਹਾਈ ਕੁਆਲਟੀ ਪ੍ਰੋਟੀਨ ਅਤੇ ਖਣਿੱਜ਼ ਹੁੰਦੇ ਹਨ।
  4. ਜ਼ਰਦੀ ਦੀ ਝਿੱਲੀ: ਇਹ ਜ਼ਰਦੀ ਦੇ ਆਲੇ-ਦੁਆਲੇ ਹੁੰਦੀ ਹੈ ਅਤੇ ਇਸਨੂੰ ਪਕੜ ਕੇ ਰੱਖਦੀ ਹੈ। ਜਿੰਨਾ ਆਂਡਾ ਤਾਜ਼ਾ ਹੁੰਦਾ ਹੈ, ਉਨੀ ਹੀ ਝਿੱਲੀ ਮਜ਼ਬੂਤ ਹੁੰਦੀ ਹੈ।
  5. ਜ਼ਰਦੀ: ਇਹ ਆਂਡੇ ਦੇ ਵਿਟਾਮਿਨਾਂ ਅਤੇ ਖਣਿੱਜ਼ ਪਦਾਰਥਾਂ ਦਾ ਮੁੱਖ ਸਰੋਤ ਹੈ ਅਤੇ ਆਂਡੇ ਦੇ ਭਾਰ ਦਾ 1/3 ਹਿੱਸਾ ਹੁੰਦੀ ਹੈ। ਕੱੁਕੜੀ ਦੀ ਖੁਰਾਕ `ਤੇ ਅਧਾਰਤ, ਇਸਦਾ ਰੰਗ ਹਲਕੇ ਪੀਲੇ ਤੋਂ ਗੂੜਾ ਸੰਤਰੀ ਹੁੰਦਾ ਹੈ। ਜ਼ਰਦੀ ਦੇ ਰੰਗ ਦਾ, ਆਂਡੇ ਦੀ ਪੋਸ਼ਟਕ ਕੀਮਤ `ਤੇ ਕੋਈ ਅਸਰ ਨਹੀਂ ਹੁੰਦਾ ਹੈ।
  6. ਚੈਲੇਜ਼ੀਆ: ਇਹ ਗੋਲਾਈਦਾਰ ਬੈਂਡਾਂ ਦਾ ਜੋੜਾ ਹੈ ਜੋ ਸੰਘਣੀ ਸਫ਼ੈਦੀ ਦੇ ਕੇਂਦਰ ਵਿਚ ਹੁੰਦਾ ਹੈ ਜੋ ਜ਼ਰਦੀ ਨੂੰ ਜੋੜ ਕੇ ਰੱਖਦਾ ਹੈ। ਜਿੰਨਾ ਆਂਡਾ ਤਾਜ਼ਾ ਹੋਵੇਗਾ, ਉਨਾ ਹੀ ਚੈਲੇਜ਼ੀਆ ਜਿ਼ਆਦਾ ਪ੍ਰਮੁੱਖ ਹੋਵੇਗਾ।
  7. ਗਰਮਨਲ ਡਿਸਕ: ਇਹ ਜ਼ਰਦੀ ਦੀ ਤਹਿ `ਤੇ ਥੋੜ੍ਹਾ ਜਿਹਾ ਡੂੰਘਾ ਨਜ਼ਰ ਆਉਂਦਾ ਹੈ। ਇਹ ਆਂਡੇ ਦੀ ਫਰਟੇਲਾਈਜੇਸ਼ਨ ਦਾ ਦਾਖ਼ਲਾ ਬਿੰਦੂ ਹੈ।
  8. ਖ਼ੋਲ ਦੀ ਝਿੱਲੀ: ਇਹ ਆਂਡੇ ਦੀ ਬੈਕਟੀਰੀਆ ਵਿਰੁੱਧ ਦੂਸਰੀ ਸੁਰੱਖਿਆ ਲਾਈਨ ਹੈ। ਖ਼ੋਲ ਦੇ ਅੰਦਰ ਦੋ ਝਿੱਲੀਆਂ ਹੁੰਦੀਆਂ ਹਨ: ਇਕ ਖ਼ੋਲ ਨੂੰ ਚਿੰਬੜੀ ਹੁੰਦੀ ਹੈ ਅਤੇ ਦੂਸਰੀ ਸਫ਼ੈਦੀ ਦੇ ਆਲੇ-ਦੁਆਲੇ ਹੁੰਦੀ ਹੈ।

ਪੋਸ਼ਟਕ ਤੱਥ

ਇਕ ਵੱਡੇ (53 ਗਰਾਮ) ਗਰੇਡ ਏ ਆਂਡੇ ਵਿਚ 6 ਗਰਾਮ ਪ੍ਰੋਟੀਨ ਅਤੇ ਸਿਰਫ਼ 70 ਕਲੋਰੀਆਂ ਹੁੰਦੀਆਂ ਹਨ। ਕੈਨੇਡਾ ਦੀ ਫੂਡ ਗਾਈਡ 2 ਆਂਡਿਆਂ ਨੂੰ, ਮੀਟ ਅਤੇ ਬਦਲਵੇਂ ਫੂਡ ਗਰੁੱਪ ਦੀ ਇਕ ਸਰਵਿੰਗ ਦੇ ਬਰਾਬਰ ਮੰਨਦੀ ਹੈ।

53 ਗਰਾਮ ਸਰਵਿੰਗ ਦੀ ਪੋਸ਼ਟਕ ਜਾਣਕਾਰੀ:

ਕਲੋਰੀਆਂ70 ਕਲੋਰੀਆਂ/292.88 ਕਿਲੋਜੂਲ
ਚਿੱਕਨਾਈ5 ਗਰਾਮ
ਕਲੈਸਟਰੋਲ195 ਮਿਲੀਗਰਾਮ
ਸੋਡੀਅਮ65 ਮਿਲੀਗਰਾਮ
ਕਾਰਬੋਹਾਈਡਰੇਟ1 ਗਰਾਮ
ਪ੍ਰੋਟੀਨ6 ਗਰਾਮ

ਆਂਡੇ ਦੇ ਵਿਟਾਮਿਨਜ਼ ਤੇ ਖਣਿੱਜ ਪਦਾਰਥ ਅਤੇ ਉਹ ਤੁਹਾਨੂੰ ਕਿਵੇਂ ਫ਼ਾਇਦਾ ਪਹੁੰਚਾਂਦੇ ਹਨ:

ਪੋਸ਼ਟਕਫ਼ਾਇਦਾ
ਆਈਰਨਸੈਲਾਂ ਨੂੰ ਆਕਸੀਜਨ ਪਹੁੰਚਾਂਦਾ ਹੈ, ਅਨੀਮੀਆ ਤੋਂ ਬਚਣ ਵਿਚ ਮਦਦ ਕਰਦਾ ਹੈ- ਆਂਡਿਆਂ ਵਿਚਲਾ ਆਈਰਨ ਸਰੀਰ ਵਿਚ ਬਹੁਤ ਅਸਾਨੀ ਨਾਲ ਜਜ਼ਬ ਹੋ ਜਾਂਦਾ ਹੈ।
ਵਿਟਾਮਿਨ ਏਚਮੜੀ ਅਤੇ ਅੱਖ ਦੇ ਟਿਸ਼ੂਆਂ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦਾ ਹੈ; ਰਾਤ ਨੂੰ ਦੇਖਣ ਵਿਚ ਸਹਾਇਤਾ ਕਰਦਾ ਹੈ।
ਵਿਟਾਮਿਨ ਡੀਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਦਾ ਹੈ; ਕੁਝ ਕਿਸਮਾਂ ਦੇ ਕੈਂਸਰਾਂ ਅਤੇ ਆਟੋ-ਐਮਿਊਨ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਵਿਚ ਮਦਦ ਕਰ ਸਕਦਾ ਹੈ।
ਵਿਟਾਮਿਨ ਈਇਕ ਐਂਟੀਆਕਸੀਡੈਂਟ ਹੈ ਜੋ ਵਧੀਆ ਸਿਹਤ ਰੱਖਣ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਚੰਗਾ ਰੋਲ ਅਦਾ ਕਰਦਾ ਹੈ।
ਵਿਟਾਮਿਨ ਬੀ12ਦਿਲ ਦੀਆਂ ਬਿਮਾਰੀਆਂ ਤੋਂ ਬਚਾਉਣ ਵਿਚ ਮਦਦ ਕਰਦਾ ਹੈ
ਫੋਲੇਟਨਵੇਂ ਸੈਲਾਂ ਨੂੰ ਪੈਦਾ ਕਰਨ ਅਤੇ ਕਾਇਮ ਰੱਖਣ ਵਿਚ ਮਦਦ ਕਰਦਾ ਹੈ; ਇਕ ਕਿਸਮ ਦੇ ਅਨੀਮੀਆ ਤੋਂ ਬਚਾਉਣ ਵਿਚ ਮਦਦ ਕਰਦਾ ਹੈ, ਜਮਾਂਦਰੂ ਗੰਭੀਰ ਨੁਕਸਾਂ ਤੋਂ ਬਚਾਉਣ ਵਿਚ ਮਦਦ ਕਰਦਾ ਹੈ ਜੇ ਗਰਭ ਧਾਰਨ ਤੋਂ ਪਹਿਲਾਂ ਅਤੇ ਗਰਭਵਤੀ ਹੋਣ ਤੋਂ ਬਾਅਦ, ਪਹਿਲੇ 3 ਮਹੀਨਿਆਂ ਦੌਰਾਨ ਲਿਆ ਜਾਵੇ
ਪ੍ਰੋਟੀਨਪੱਠਿਆਂ, ਅੰਗਾਂ, ਚਮੜੀ, ਵਾਲਾਂ ਅਤੇ ਦੂਸਰੇ ਸਰੀਰਕ ਟਿਸ਼ੂਆਂ ਨੂੰ ਬਣਾਉਣ ਅਤੇ ਮੁਰੰਮਤ ਕਰਨ ਲਈ ਜਰੂਰੀ ਹੈ; ਹਾਰਮੋਨਜ਼, ਇੰਜ਼ਾਈਮਜ਼ ਅਤੇ ਐਂਟੀਬਾਡੀਜ਼ ਪੈਦਾ ਕਰਨ ਲਈ ਲੋੜੀਂਦਾ ਹੈ; ਆਂਡੇ ਵਿਚਲੇ ਪ੍ਰੋਟੀਨ ਅਸਾਨੀ ਨਾਲ ਸਰੀਰ ਵਲੋਂ ਜਜ਼ਬ ਕਰ ਲਏ ਜਾਂਦੇ ਹਨ
ਸੈਲੀਨੀਅਮਸਰੀਰ ਦੇ ਟਿਸ਼ੁਆਂ ਨੂੰ ਟੁੱਟਣ-ਭੱਜਣ ਤੋਂ ਬਚਾਉਣ ਲਈ ਮਦਦ ਕਰਨ ਵਾਸਤੇ, ਵਿਟਾਮਿਨ ਈ ਨਾਲ ਮਿਲ ਕੇ ਐਂਟੀਆਕਸੀਡੈਂਟ ਵਜੋਂ ਕੰਮ ਕਰਦਾ ਹੈ।
ਲੂਟੀਨ ਅਤੇ ਜ਼ੈਕਸਿਥਨਨਜ਼ਰ ਵਧੀਆ ਰੱਖਦਾ ਹੈ; ਉਮਰ ਨਾਲ ਸਬੰਧਤ ਅੱਖਾਂ ਦੀਆਂ ਬਿਮਾਰੀਆਂ ਦੇ ਖਤਰਿਆਂ ਤੋਂ ਬਚਾਉਣ ਵਿਚ ਮਦਦ ਕਰ ਸਕਦਾ ਹੈ, ਜਿਵੇਂ ਮੋਤੀਆ-ਬਿੰਦ ਅਤੇ ਨਜ਼ਰ ਦੀ ਖਰਾਬੀ
ਕੋਲੀਨਦਿਮਾਗ ਦੇ ਵਿਕਾਸ ਅਤੇ ਕਾਰਜ ਵਿਚ ਪ੍ਰਮੁੱਖ ਰੋਲ ਅਦਾ ਕਰਦਾ ਹੈ

ਬਦਾਮੀ ਅਤੇ ਚਿੱਟੇ ਆਂਡਿਆਂ ਵਿਚ ਕੀ ਫ਼ਰਕ ਹੈ? 

ਆਂਡਿਆਂ ਦੀ ਛਿੱਲ ਦੇ ਰੰਗ ਤੋਂਬਿਨਾਂ, ਬਦਾਮੀ ਅਤੇ ਚਿੱਟੇ ਆਂਡਿਆਂ ਵਿਚ ਕੋਈ ਫ਼ਰਕ ਨਹੀਂ ਹੈ। ਆਂਡੇ ਦੀ ਛਿੱਲ ਦਾ ਰੰਗ ਕੁੱਕੜੀ ਦੀ ਨਸਲ `ਤੇ ਨਿਰਭਰ ਕਰਦਾ ਹੈ। ਆਮ ਤੌਰ `ਤੇ, ਚਿੱਟੇ ਖੰਭਾਂ ਵਾਲੀਆਂ ਕੁੱਕੜੀਆਂ ਚਿੱਟੇ ਆਂਡੇ ਦਿੰਦੀਆਂ ਹਨ, ਜਦ ਕਿ ਬਦਾਮੀ ਖੰਭਾਂ ਵਾਲੀਆਂ ਕੁੱਕੜੀਆਂ ਬਦਾਮੀ ਆਂਡੇ ਦਿੰਦੀਆਂ ਹਨ। ਪੋਸ਼ਟਕ ਤੌਰ `ਤੇ ਦੋਵੇਂ ਚਿੱਟੇ ਅਤੇ ਬਦਾਮੀ ਆਂਡੇ ਇਕੋ ਜਿਹੇ ਹਨ ਜਦ ਤੱਕ ਕਿ ਉਹਨਾਂ ਦੀ ਖੁਰਾਕ ਨਹੀਂ ਬਦਲੀ ਜਾਂਦੀ।

ਛੋਟਾ, ਦਰਮਿਆਨਾ, ਵੱਡਾ: ਕਿਹੜੇ ਸਾਈਜ਼ ਦਾ ਆਂਡਾ ਮੈਂਨੂੰ ਖਾਣਾ ਚਾਹੀਦਾ ਹੈ?

ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੇ ਗਰੌਸਰੀ ਸਟੋਰ ਵਿਚ ਆਂਡੇ ਪੀਵੀ ਸਾਈਜ਼ ਤੋਂ ਲੈ ਕੇ ਜੰਬੋ ਸਾਈਜ਼ ਵਿਚ ਵੱਖ-ਵੱਖ ਸਾਈਜ਼ਾਂ ਵਿਚ ਆਉਂਦੇ ਹਨ। ਕੈਨੇਡਾ ਵਿਚ, ਸਾਰੇ ਗਰੇਡ ਏ ਆਂਡਿਆਂ ਦੀਆਂ, ਸ਼ਕਲ ਜਾਂ ਸਾਈਜ਼ ਮੁਤਾਬਕ ਨਹੀਂ ਸਗੋਂ ਭਾਰ ਮੁਤਾਬਕ ਕੈਟੇਗਰੀਆਂ ਬਣਾਈਆਂ ਜਾਂਦੀਆਂ ਹਨ। ਇਸ ਲਈ ਕਈ ਵਾਰ ਇਕ ਹੀ ਡੱਬੇ ਵਿਚ ਵੱਖ ਵੱਖ ਸਾਈਜ਼ਾਂ ਦੇ ਆਂਡੇ ਨਜ਼ਰ ਆਉਣਗੇ, ਪਰ ਉਹਨਾਂ ਸਾਰਿਆਂ ਦਾ ਭਾਰ ਇਕ ਹੀ ਰੇਂਜ ਦੇ ਵਿਚਕਾਰ ਹੁੰਦਾ ਹੈ। ਕੈਨੇਡਾ ਵਿਚ ਹੇਠਾਂ ਦਿਤੇ ਘੱਟ ਤੋਂ ਘੱਟ

ਭਾਰ ਨੂੰ, ਆਂਡਿਆਂ ਦੀ ਦਰਜ਼ਾਬੰਦੀ ਲਈ ਵਰਤਿਆ ਜਾਂਦਾ ਹੈ:

ਸਾਈਜ਼ ਦਾ ਕੀ ਮਤਲਬ ਹੈ:

  • ਪੀਵੀ-42 ਗਰਾਮ ਤੋਂ ਘੱਟ
  • ਛੋਟਾ-ਘੱਟ ਤੋਂ ਘੱਟ 42 ਗਰਾਮ
  • ਦਰਮਿਆਨਾ- ਘੱਟ ਤੋਂ ਘੱਟ 49 ਗਰਾਮ
  • ਵੱਡਾ-ਘੱਟ ਤੋਂ ਘੱਟ 56 ਗਰਾਮ
  • ਜਿ਼ਆਦਾ ਵੱਡਾ-ਘੱਟ ਤੋਂ ਘੱਟ 63 ਗਰਾਮ
  • ਜੰਬੋ-70 ਗਰਾਮ ਜਾਂ ਜਿ਼ਆਦਾ

ਜੇਕਰ ਨਿਸਚਿੱਤ ਨਾ ਕੀਤਾ ਹੋਵੇ ਤਾਂ ਵੱਡੇ ਆਂਡਿਆਂ ਨਾਲ ਜਿ਼ਆਦਾ ਰਿਸਪੀਆਂ ਬਣਾਈਆਂ ਜਾ ਸਕਦੀਆਂ ਹਨ। ਆਮ ਤੌਰ `ਤੇ ਵੱਡੇ ਆਂਡਿਆਂ ਦੀਆਂ ਰਿਸਪੀਆਂ ਲਈ ਦਰਮਿਆਨੇ ਅਤੇ ਜਿ਼ਆਦਾ ਵੱਡੇ ਆਂਡੇ ਵਰਤੇ ਜਾ ਸਕਦੇ ਹਨ, ਜੇਕਰ ਤੁਸੀਂ ਆਂਡਿਆਂ ਦੇ ਫੈਂਟੇ ਹੋਏ ਚਿੱਟੇ ਹਿੱਸੇ ਨੂੰ ਹੀ ਵਰਤ ਰਹੇ ਹੋ। ਰੋਜ਼ਾਨਾ ਦੀਆਂ ਡਿਸ਼ਾਂ ਵਿਚ ਤੁਸੀਂ 1:1 ਅਨੁਪਾਤ ਨਾਲ ਬਦਲ ਸਕਦੇ ਹੋ, ਪਰ ਬੇਕਿੰਗ ਦੇ ਮਕਸਦ ਲਈ ਹੇਠਾਂ ਦਿਤੇ ਬਦਲਾਵਾਂ ਨੂੰ ਵਰਤੋ:

ਆਂਡਿਆਂ ਦੇ ਸਾਈਜ਼ ਮੁਤਾਬਕ ਅਦਲਾ-ਬਦਲੀ
ਜਿ਼ਆਦਾਤਰ ਰਿਸਪੀਆਂ ਵਿਚ ਵੱਡੇ ਆਂਡਿਆਂ ਦੀ ਵਰਤੋਂ ਲਿਖੀ ਗਈ ਹੈ। ਦੂਸਰੇ ਸਾਈਜ਼ ਦਾ ਆਂਡਾ ਵਰਤਣ ਲਈ, ਇਸ ਚਾਰਟ ਨੂੰ ਵਰਤੋ:

ਛੋਟਾਦਰਮਿਆਨਾਜਿ਼ਆਦਾ ਵੱਡਾ
1 ਆਂਡਾ211
2 ਆਂਡਾ322
3 ਆਂਡਾ443
4 ਆਂਡਾ653
5 ਆਂਡਾ764
6 ਆਂਡਾ875

ਆਂਡਿਆਂ ਨੂੰ ਕਿਵੇਂ ਮਿਣਆ ਜਾਂਦਾ ਹੈ?

  • 1 ਵੱਡਾ ਆਂਡਾ= 3 ਵੱਡੇ ਚਮਚ (45 ਮਿਲੀਲਿਟਰ)
  • 5 ਵੱਡੇ ਹੋਲ ਆਂਡੇ= 1 ਕੱਪ (250 ਮਿਲੀਲਿਟਰ)
  • 1 ਵੱਡੇ ਆਂਡੇ ਦਾ ਚਿੱਟਾ ਹਿੱਸਾ= 2 ਵੱਡੇ ਚਮਚ (30 ਮਿਲੀਲਿਟਰ)
  • 8 ਤੋਂ 10 ਵੱਡੇ ਆਂਡਿਆਂ ਦਾ ਚਿੱਟਾ ਹਿੱਸਾ= 1 ਕੱਪ (250 ਮਿਲੀਲਿਟਰ)
  • 1 ਵੱਡੇ ਆਂਡੇ ਦੀ ਜ਼ਰਦੀ= 1 ਵੱਡਾ ਚਮਚ (15 ਮਿਲੀਲਿਟਰ)
  • 12 ਤੋਂ 16 ਵੱਡੇ ਆਂਡਿਆਂ ਦੀ ਜ਼ਰਦੀ= 1 ਕੱਪ (250 ਮਿਲੀਲਿਟਰ)