ਹੈਲਥ ਕੈਨੇਡਾ, ਕੈਨੇਡੀਅਨ ਪੈਡਿਆਟ੍ਰਿਕ ਸੁਸਾਇਟੀ, ਡਾਇਟੀਸ਼ੀਅਨਜ਼ ਆਫ਼ ਕੈਨੇਡਾ ਅਤੇ ਕੈਨੇਡਾ ਦੀ ਬਰੈਸਟਫੀਡਿੰਗ ਕਮੇਟੀ ਦੀਆਂ ਨਵ-ਜਨਮੇ ਬੱਚਿਆਂ ਦੀਆਂ ਫੀਡਿੰਗ ਗਾਈਡਲਾਈਨਜ਼, 6 ਮਹੀਨੇ ਦੀ ਉਮਰ ਤੋਂ ਜਾਂ ਜਿਵੇਂ ਹੀ ਤੁਹਾਡਾ ਬੱਚਾ ਠੋਸ ਖਾਣਾ ਸ਼ੁਰੂ ਕਰਦਾ ਹੈ, ਨੂੰ ਹੋਲ ਆਂਡਾ ਖੁਆਉਣ ਦੀ ਸਿਫ਼ਾਰਸ਼ ਕਰਦੀਆਂ ਹਨ। ਇਸ ਲਈ ਹੁਣ ਹੀ ਸ਼ੁਰੂ ਕਰੋ ਅਤੇ ਆਪਣੇ ਬੱਚੇ ਦੀ ਖੁਰਾਕ ਵਿਚ ਆਂਡਿਆਂ ਨੂੰ ਸ਼ਾਮਲ ਕਰੋ!

12 ਸਾਲ ਦੇ ਬੱਚੇ ਨੂੰ ਸਧਾਰਨ ਐਲਰਜ਼ਨਜ਼ ਦੇਣ ਵਿਚ ਦੇਰੀ ਕਰਨ ਦੀ, ਹੁਣ ਮਾਹਰ ਸਿਫ਼ਾਰਿਸ਼ ਨਹੀਂ ਕਰਦੇ। ਅਸਲ ਵਿਚ, ਖੋਜ ਦੱਸਦੀ ਹੈ ਕਿ ਬੱਚੇ ਨੂੰ ਜਲਦੀ ਹੋਲ ਆਂਡੇ ਖੁਆਉਣਾ, ਦਰਅਸਲ ਬੱਚੇ ਵਿਚ ਆਂਡੇ ਦੀ ਐਲਰਜ਼ੀ ਦੇ ਪੈਦਾ ਹੋਣ ਦੀ ਸੰਭਾਵਨਾ ਨੂੰ ਘਟਾਉਣ ਵਿਚ ਮਦਦ ਕਰਦਾ ਹੈ।

ਜਿ਼ਆਦਾ ਜਾਣੋ

ਤੁਹਾਡੇ ਬੱਚੇ ਨੂੰ ਆਂਡੇ ਖੁਆਉਣ ਦੇ ਹੋਰ ਵੱਡੇ ਕਾਰਨ
ਸਭ ਤੋਂ ਵਧੀਆ-ਕੁਆਲਟੀ ਦੀ ਛੇ ਗਰਾਮ ਪੋ੍ਰਟੀਨ ਅਤੇ ਚੌਦਾਂ ਜਰੂਰੀ ਵਿਟਾਮਿਨਜ਼ ਅਤੇ ਪੋਸ਼ਟਕ ਤੱਤ, ਆਈਰਨ-ਭਰਪੂਰ ਸੰਪੂਰਨ ਫੂਡ ਨੂੰ ਤੁਹਾਡੇ ਬੱਚੇ ਦੀ ਖੁਰਾਕ ਲਈ, ਆਂਡਿਆਂ ਨੂੰ ਸ਼ਾਮਲ ਕਰਨ ਦਾ ਪ੍ਰੈਕੀਟਲ ਤਰੀਕਾ ਹੈ। ਇਹ ਕੋਲੀਨ ਦਾ ਕੁਦਰਤੀ ਸਰੋਤ ਹਨ ਜੋ ਦਿਮਾਗ ਦੇ ਵਿਕਾਸ ਵਿਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ।

ਤੁਹਾਡੇ ਬੱਚੇ ਲਈ ਰਿਸਪੀਆਂ

ਇਹਨਾਂ ਅਸਾਨ ਨੁੱਕਤਿਆਂ ਨਾਲ, ਤੁਸੀਂ ਆਪਣੇ ਬੱਚੇ ਦੀ ਖੁਰਾਕ ਵਿਚ ਪਕਾਏ ਹੋਏ ਆਂਡਿਆਂ ਨੂੰ ਹੌਲੀ ਹੌਲੀ ਸ਼ਾਮਲ ਕਰ ਸਕਦੇ ਹੋ:

  • ਹੋਲ ਆਂਡੇ ਨੂੰ ਪੂਰਾ ਪਕਾਓ ਅਤੇ ਇਸਨੂੰ ਮੈਸ਼ ਕਰੋ। *
  • ਇਸਦਾ ਡੇਢ (1[5) ਛੋਟਾ ਚਮਚ (7 ਮਿਲੀਲਿਟਰ) ਲਓ ਅਤੇ ਇਸ ਵਿਚ ਥੋੜ੍ਹਾ ਜਿਹਾ ਮਾਂ ਦਾ ਦੁੱਧ, ਫਾਰਮੂਲਾ ਦੁੱਧ ਜਾਂ ਪਾਣੀ ਮਿਲਾਓ। ਬੱਚੇ ਨੂੰ ਖੁਆਓ।
  • ਆਂਡੇ ਦੀ ਜ਼ਰਦੀ ਵਿਚ ਲੂਣ, ਖੰਡ, ਮੱਖਣ ਜਾਂ ਮਾਜ਼ਰੀਨ ਨਾ ਮਿਲਾਓ।
  • ਆਪਣੇ ਬੱਚੇ ਨੂੰ ਸਿੰਗਲ ਫੂਡ ਦੇ ਕੁਦਰਤੀ ਸਵਾਦ ਦਾ ਆਨੰਦ ਲੈਣ ਦਿਓ।

*ਯਾਦ ਰੱਖੋ ਕਿ ਫੂਡ ਨਾਲ ਸਬੰਧਤ ਬਿਮਾਰੀਆਂ ਤੋਂ ਬਚਾਉਣ ਲਈ, ਆਪਣੇ ਬੱਚਿਆਂ ਨੂੰ ਖੁਆਉਣ ਵਾਲੇ ਆਂਡਿਆਂ ਨੂੰ ਸਦਾ ਚੰਗੀ ਤਰਾਂ ਪਕਾਉਣਾ ਯਕੀਨੀ ਬਣਾਓ ਕਿਉਂਕਿ ਜੀਵਨ ਦੇ ਇਸ ਪੜਾਅ `ਤੇ ਰੋਗਾਂ ਤੋਂ ਬਚਾਉਣ ਵਾਲੀ ਬੱਚਿਆਂ ਦੀ ਸਰੀਰਕ ਪ੍ਰਣਾਲੀ ਅਜੇ ਵਿਕਸਿਤ ਹੋ ਰਹੀ ਹੁੰਦੀ ਹੈ।

ਆਪਣੇ ਬੱਚੇ ਨੂੰ ਆਂਡੇ ਖੁਆਉਣਾ ਸ਼ੁਰੂ ਕਰਨ ਲਈ ਕੁਝ ਆਸਾਨ ਰਿਸਪੀਆਂ ਹੇਠਾਂ ਦਿਤੀਆਂ ਗਈਆਂ ਹਨ:

ਅਸਾਨ ਕੱਚੇ-ਭੁੰਨੇ ਆਂਡੇ

ਇਹ ਰਿਸਪੀ ਬਹੁਤ ਅਸਾਨ ਹੈ ਅਤੇ ਸਿਰਫ਼ ਦੋ ਅਸਾਨ ਅਤੇ ਸ਼ੁਧ ਚੀਜਾਂ ਵਰਤੀਆਂ ਜਾਂਦੀਆਂ ਹਨ: ਆਂਡੇ ਅਤੇ ਮਾਂ ਦਾ ਦੁੱਧ ਜਾਂ ਫਾਰਮੂਲਾ ਦੁੱਧ।

ਤੁਹਾਨੂੰ ਚਾਹੀਦੇ ਹਨ:

  • 1 ਵੱਡਾ ਆਂਡਾ
  • 2 ਛੋਟੇ ਚਮਚ ਮਾਂ ਦਾ ਦੁੱਧ ਜਾਂ ਫਾਰਮੂਲਾ ਦੁੱਧ

ਤਿਆਰੀ ਅਤੇ ਕੁਕਿੰਗ:

  1. ਇਕ ਬਾਊਲ ਵਿਚ ਆਂਡੇ ਨੂੰ ਤੋੜੋ ਅਤੇ ਚੰਗੀ ਤਰਾਂ ਫੈਂਟੋ। ਇਸ ਵਿਚ ਮਾਂ ਦਾ ਦੁੱਧ ਜਾਂ ਫਾਰਮੂਲਾ ਦੁੱਧ ਮਿਲਾਓ ਅਤੇ ਫਿਰ ਚੰਗੀ ਤਰਾਂ ਫੈਂਟੋ।
  2. ਇਕ ਨਾਨ-ਸਟਿੱਕ ਪੈਨ ਨੂੰ ਮੀਡੀਅਮ ਸੇਕ `ਤੇ ਗਰਮ ਕਰੋ ਅਤੇ ਆਂਡੇ ਦਾ ਘੋਲ ਇਸ ਵਿਚ ਪਾਓ। ਸਪੈਚੂਲਾ ਨਾਲ ਆਂਡੇ ਦੇ ਘੋਲ ਨੂੰ ਲਗਾਤਾਰ ਹਿਲਾਉਂਦੇ ਜਾਓ। ਇਸਨੂੰ ਉਤਨੀ ਦੇਰ ਪਕਾਉਂਦੇ ਜਾਓ ਤਾਂ ਕਿ ਆਂਡਾ ਚੰਗੀ ਤਰਾਂ ਪੱਕ ਜਾਣ।
  3. ਸਪੈਚੂਲਾ ਦੀ ਮਦਦ ਨਾਲ ਪਕਾਏ ਹੋਏ ਆਂਡੇ ਨੂੰ ਇਕ ਪਲੇਟ ਵਿਚ ਪਾਓ ਅਤੇ ਇਸਨੂੰ ਠੰਢਾ ਹੋਣ ਦਿਓ। ਇਸਦੇ ਨਿੱਕੇ ਨਿੱਕੇ ਟੁੱਕੜੇ ਕਰੋ ਅਤੇ ਬੱਚੇ ਨੂੰ ਖੁਆਓ।

ਐਗੀ ਗਵਾਕਾਮੋਲ

ਉਹਨਾਂ ਬੱਚਿਆਂ ਲਈ ਆਂਡੇ ਦੀ ਬਹੁਤ ਹੀ ਅਸਾਨ ਅਤੇ ਸਿਹਤਮੰਦ ਰਿਸਪੀ ਬਣਾਓ ਜਿਹਨਾਂ ਨੇ ਅਜੇ ਠੋਸ ਖਾਣਾ ਸ਼ੁਰੂ ਹੀ ਕੀਤਾ ਹੈ।

ਤੁਹਾਨੂੰ ਕੀ ਚਾਹੀਦਾ ਹੈ:

  • 1 ਵੱਡਾ ਆਂਡਾ
  • 1 ਪੱਕਿਆ ਹੋਇਆ ਐਵੋਕੈਡੋ

ਤਿਆਰੀ ਅਤੇ ਪਕਾਉਣਾ:

  1. ਆਂਡੇ ਨੂੰ ਇਕ ਛੋਟੇ ਬਰਤਨ ਵਿਚ ਰੱਖੋ ਅਤੇ ਇਸ ਵਿਚ ਠੰਢਾ ਪਾਣੀ ਪਾਓ ਤਾਂ ਕਿ ਪਾਣੀ, ਆਂਡੇ ਨਾਲੋਂ ਇਕ ਇੰਚ ਜਾਂ ਜਿ਼ਆਦਾ ਉਪਰ ਹੋਵੇ। ਇਸਨੂੰ ਢੱਕਣ ਨਾਲ ਢੱਕ ਦੇਵੋ। ਜਿ਼ਆਦਾ ਸੇਕ ਤੇ ਪਾਣੀ ਨੂੰ ਉਬਾਲੋ ਤਾਂ ਕਿ ਆਂਡਾ ਉਬਲ ਜਾਵੇ।
  2. ਬਰਤਨ ਨੂੰ ਸੇਕ ਤੋਂ ਉਤਾਰੋ ਅਤੇ ਇਸਨੂੰ ਮੀਡੀਆਮ ਸਾਈਜ਼ ਦੇ ਆਂਡੇ ਲਈ 18 ਮਿੰਟ, ਵੱਡੇ ਆਂਡੇ ਲਈ 20 ਮਿੰਟ ਅਤੇ ਜਿ਼ਆਦਾ ਵੱਡੇ ਆਂਡੇ ਲਈ 23 ਮਿੰਟ ਤੱਕ ਠੰਢਾ ਹੋਣ ਦਿਓ।
  3. ਪਾਣੀ ਡੋਲ ਦਿਓ ਅਤੇ ਆਂਡੇਤੇ ਠੰਢਾ ਪਾਣੀ ਪਾਉਂਦੇ ਜਾਓ ਤਾਂ ਕਿ ਆਂਡਾ ਠੰਢੇ ਹੋ ਜਾਵੇ। ਇਕ ਦਮ ਠੰਢਾ ਕਰਨਾ, ਜ਼ਰਦੀ ਦੇ ਦੁਆਲੇ ਬਣਨ ਵਾਲੀ ਹਰੀ ਰਿੰਗ ਨੂੰ ਰੋਕਣ ਵਿਚ ਮਦਦ ਕਰਦਾ ਹੈ।
  4. ਆਂਡੇ ਨੂੰ ਛਿੱਲ ਲਓ ਅਤੇ ਇਕ ਬਾਊਲ ਵਿਚ ਪਾ ਲਓ। ਇਸਨੂੰ ਚੰਗੀ ਤਰਾਂ ਮੈਸ਼ ਕਰਕੇ, ਇਕ ਪਾਸੇ ਰੱਖ ਲਓ।
  5. ਐਵੋਕੈਡੋ ਨੂੰ ਵਿਚਕਾਰੋਂ ਕੱਟੋ ਅਤੇ ਗੁੱਦਾ ਕੱਢ ਲਓ। ਐਵੋਕੈਡੋ ਦੇ ਗੁੱਦੇ ਨੂੰ ਇਕ ਬਾਊਲ ਵਿਚ ਪਾ ਲਓ ਅਤੇ ਇਸਂਨੂੰ ਚੰਗੀ ਤਰਾਂ ਮੈਸ਼ ਕਰੋ। ਹੁਣ ਆਂਡੇ ਅਤੇ ਐਵੋਕੈਡੋ ਦੇ ਗੁੱਦੇ ਨੂੰ ਮਿਲਾਓ ਅਤੇ ਫਿਰ ਚੰਗੀ ਤਰਾਂ ਮੈਸ਼ ਕਰੋ ਤਾਂ ਕਿ ਮਿਸ਼ਰਣ ਇਕਸਾਰ ਹੋ ਜਾਵੇ।

ਅਸਾਨ ਮਿੱਠੇ ਕੱਚ-ਭੁੰਨੇ ਆਲੂ

ਆਪਣੇ ਬੱਚੇ ਨੂੰ ਖੁਆਉਣ ਲਈ ਵਿਟਾਮਿਨ ਭਰਪੂਰ ਅਤੇ ਸਵਾਦਲੀ ਰਿਸਪੀ ਬਣਾਓ ਜਦ ਬੱਚਾ ਠੋਸ ਖਾਣਾ ਸ਼ੁਰੂ ਕਰਦਾ ਹੈ: ਅਸਾਨ ਮਿੱਠੇ ਕੱਚ-ਭੁੰਨੇ ਆਲੂ।

ਤੁਹਾਨੂੰ ਚਾਹੀਦਾ ਹੈ:

  • 1 ਮਿੱਠਾ ਆਲੂ, ਛਿੱਲਿਆ ਹੋਇਆ ਅਤੇ ਕੱਟਿਆ ਹੋਇਆ
  • 1 ਵੱਡਾ ਆਂਡਾ

ਤਿਆਰੀ ਅਤੇ ਪਕਾਉਣਾ:

  1. ਕੱਟੇ ਹੋਏ ਮਿੱਠੇ ਆਲੂ ਨੂੰ ਭਾਫ਼ ਦਿਓ ਜਾਂ ਉਬਾਲੋ ਤਾਂ ਕਿ ਆਲੂ ਨਰਮ ਹੋ ਜਾਵੇ। ਜੇ ਲੋੜ ਹੈ ਤਾਂ ਇਸ ਵਿਚੋਂ ਪਾਣੀ ਨਿਚੋੜੋ ਅਤੇ ਇਸਨੂੰ ਮੈਸ਼ ਕਰੋ ਤਾਂ ਇਸਦਾ ਲੋੜੀਂਦੀ ਇਕਸਾਰਤਾ ਬਣ ਜਾਵੇ।
  2. ਇਕ ਬਰਤਨ ਵਿਚ ਆਂਡੇ ਨੂੰ ਤੋੜ ਕੇ ਫੈਂਟੋ। ਇਸਨੂੰ ਮੈਸ਼ ਕੀਤੇ ਆਲੂਆਂ ਵਿਚ ਪਾ ਕੇ ਚੰਗੀ ਤਰਾਂ੍ਹ ਮਿਲਾਓ। ਇਕ ਪੈਨ ਨੂੰ ਮੀਡੀਅਮ ਸੇਕ `ਤੇ ਗਰਮ ਕਰੋ। ਇਸ ਵਿਚ ਆਂਡਾ ਅਤੇ ਮੈਸ਼ ਕੀਤਾ ਆਲੂ ਪਾਓ, ਇਸਨੂੰ ਪਕਾਓ, ਅਤੇ ਹਿਲਾਉਂਦੇ ਜਾਓ ਜਦ ਤੱਕ ਇਹ ਪੂਰਾ ਪੱਕ ਨਾ ਜਾਵੇ ਤੇ ਸੰਘਣਾ ਹੋ ਜਾਵੇ।
  3. ਪੈਨ ਨੂੰ ਸੇਕ ਤੋਂ ਉਤਾਰੋ, ਠੰਢਾ ਹੋਣ ਦਿਓ ਅਤੇ ਬੱਚੇ ਨੂੰ ਖੁਆਓ!