ਰਿਸਪੀਆਂ

ਆਂਡੇ ਦਾ ਹਲਵਾ

ਬਦਾਮ, ਸੌਗੀ, ਲੈਚੀ ਅਤੇ ਕੇਸਰ ਵਾਲਾ ਮਿੱਠਾ ਇੰਡੀਅਨ ਆਂਡਾ ਡੇਜ਼ਰਟ
ਸਰਵਿੰਗ 6
ਤਿਆਰੀ ਦਾ ਸਮਾਂ 20 ਮਿੰਟ
ਸਰਵਿੰਗ 6 ਮਿੰਟ

ਸਮੱਗਰੀ

  • 1 ਕੱਪ (250 ਮਿਲੀ) ਵਿਪਿੰਗ ਕਰੀਮ
  • 6 ਆਂਡੇ
  • ½ ਕੱਪ (125 ਮਿਲੀ) ਖੰਡ
  • 8-10 ਕੇਸਰ ਸਟਰੈਂਡਜ਼ ਕੇਸਰ ਸਟਰੈਂਡਜ਼
  • 1 ਵੱਡਾ ਚਮਚ (15 ਮਿਲੀ) ਘਿਓ
  • 1 ਚਾਹ ਵਾਲਾ ਚਮਚ (5 ਮਿਲੀ) ਇਲਾਇਚੀ ਦੇ ਦਾਣੇ, ਪੀਸੇ ਹੋਏ
  • ¼ ਕੱਪ (60 ਮਿਲੀ) ਕਾਜੂ, ਦੋ ਫਾੜ ਕੀਤੇ ਹੋਏ
  • ¼ ਕੱਪ (60 ਮਿਲੀ) ਸੌਗੀ
  • ਜੈਫ਼ਲ ਜੈਫ਼ਲ
  • 1 ਵੱਡਾ ਚਮਚ (15 ਮਿਲੀ) ਪਿਸਤਾ, ਮੋਟਾ ਕੱਟਿਆ, ਗਾਰਨਿਸ਼ ਕਰਨ ਲਈ
  • 1 ਵੱਡਾ ਚਮਚ (15 ਮਿਲੀ) ਬਦਾਮ, ਮੋਟਾ ਕੱਟਿਆ, ਗਾਰਨਿਸ਼ ਕਰਨ ਲਈ

ਬਣਾਉਣ ਦਾ ਤਰੀਕਾ

  • ਕਦਮ 1

    ਓਇਕ ਛੋਟੇ ਨਾਨ-ਸਟਿੱਕ ਪੈਨ ਵਿਚ, ਕਰੀਮ ਨੂੰ ਮੀਡੀਅਮ-ਹਾਈ ਸੇਕ `ਤੇ 10-15 ਮਿੰਟ ਤੱਕ ਗਰਮ ਕਰੋ ਤਾਂ ਕਿ ਇਹ ਗਾੜ੍ਹੀ ਹੋ ਜਾਵੇ। ਧਿਆਨ ਰੱਖਣਾ ਕਿ ਕਰੀਮ ਸੜ ਨਾ ਜਾਵੇ। ਇਸਨੂੰ ਠੰਡਾ ਹੋਣ ਲਈ ਇਕ ਪਾਸੇ ਰੱਖ ਦਿਓ।

  • ਕਦਮ 2

    ਇਕ ਵੱਡੇ ਬਾਊਲ ਵਿਚ ਆਂਡਿਆਂ ਅਤੇ ਖੰਡ ਨੂੰ ਫੈਂਟੋ। ਇਸ ਵਿਚ ਕੇਸਰ ਪਾਓ ਅਤੇ ਠੰਢੀ ਹੋਈ ਕਰੀਮ ਪਾ ਕੇ ਚੰਗੀ ਤਰ੍ਹਾਂ ਹਿਲਾਓ।

  • ਕਦਮ 3

    ਮੀਡੀਅਮ ਸਾਈਜ਼ ਦੇ ਨਾਨ-ਸਟਿੱਕ ਪੈਨ ਵਿਚ ਘਿਓ ਪਾ ਕੇ ਮੀਡੀਅਮ-ਹਾਈ ਸੇਕ `ਤੇ ਪਿਘਲਾਓ ਅਤੇ ਕੁਝ ਮਿੰਟ ਤੱਕ ਹਿਲਾਉਂਦੇ ਜਾਓ ਤਾਂ ਕਿ ਘਿਓ ਗੋਲਡਨ ਬਰਾਊਨ ਹੋ ਜਾਵੇ। ਇਸ ਵਿਚ ਆਂਡਿਆਂ ਦਾ ਘੋਲ ਪਾਓ ਅਤੇ 5-6 ਮਿੰਟ ਤੱਕ ਨਿਰੰਤਰ ਹਿਲਾਈ ਜਾਵੋ ਤਾਂ ਮਿਕਸਚਰ ਸੰਘਣਾ ਹੋ ਜਾਵੇ ਅਤੇ ਆਂਡਾ ਪੱਕ ਜਾਵੇ। ਇਸ ਵਿਚ ਇਲਾਇਚੀ ਦੇ ਦਾਣੇ, ਕਾਜੂ ਅਤੇ ਸੌਗੀ ਪਾ ਕੇ ਮਿਲਾਓ। ਆਂਡੇ ਦਾ ਹਲਵਾ ਤਿਆਰ ਹੈ।

  • ਕਦਮ 4

    ਆਂਡੇ ਦੇ ਹਲਵੇ ਨੂੰ ਸਰਵਿੰਗ ਡਿਸ਼ ਵਿਚ ਪਲਟ ਲਓ ਅਤੇ ਇਸਨੂੰ ਜੈਫ਼ਲ, ਪਿਸਤਾ ਅਤੇ ਬਦਾਮਾਂ ਨਾਲ ਗਾਰਨਿਸ਼ ਕਰਕੇ ਸਰਵ ਕਰੋ।

ਪੋਸ਼ਟਕ ਤੱਥ

ਪ੍ਰਤੀ ਸਰਵਿੰਗ
ਕਲੋਰੀਆਂ370
ਫੈਟ26 ਗ੍ਰਾਮ
ਸੈਚੂਰੇਟਡ ਫੈਟ13 ਗ੍ਰਾਮ
ਟਰਾਂਸ ਫੈਟ0 ਗ੍ਰਾਮ
ਕਾਰਬੋਹਾਈਡਰੇਟ27 ਗ੍ਰਾਮ
ਫਾਈਬਰ1 ਗ੍ਰਾਮ
ਸ਼ੂਗਰ22 ਗ੍ਰਾਮ
ਪੋ੍ਰਟੀਨ9 ਗ੍ਰਾਮ
ਸੋਡੀਅਮ84 ਮਿ.ਗ੍ਰਾ.