ਰਿਸਪੀਆਂ

ਖੱਟੀ-ਮਿੱਠੀ ਇਮਲੀ ਦੀ ਚਟਨੀ ਨਾਲ ਆਂਡਿਆਂ ਦੇ ਸਮੋਸਾ ਪੱਫ਼

ਮਟਰਾਂ ਅਤੇ ਅੰਡਿਆਂ ਵਾਲੇ ਸਮੋਸੇ ਜਿਹੜੇ ਖੱਟੀ-ਮਿੱਠੀ ਇਮਲੀ ਦੀ ਚਟਨੀ ਨਾਲ ਸਰਵ ਕੀਤੇ ਜਾਂਦੇ ਹਨ।
ਸਰਵਿੰਗ 2
ਤਿਆਰੀ ਦਾ ਸਮਾਂ 15 ਮਿੰਟ
ਸਰਵਿੰਗ 5 ਮਿੰਟ

ਸਮੱਗਰੀ

    • 1 ਵੱਡਾ ਚਮਚ (15 ਮਿਲੀ) ਕੁਕਿੰਗ ਤੇਲ
    • ½ ਚਾਹ ਵਾਲਾ ਚਮਚ (2.5 ਮਿਲੀ) ਜੀਰਾ
    • ¼ ਚਾਹ ਵਾਲਾ ਚਮਚ (1.25 ਮਿਲੀ) ਧਨੀਆ
    • 1 ਕੱਪ (250 ਮਿਲੀ) ਹਰੇ ਮਟਰ
    • 1 ਚਾਹ ਵਾਲਾ ਚਮਚ (5 ਮਿਲੀ) ਧਨੀਆ ਪਾਊਡਰ
    • ½ ਚਾਹ ਵਾਲਾ ਚਮਚ (2.5 ਮਿਲੀ) ਜੀਰਾ ਪਾਊਡਰ
    • ½ ਚਾਹ ਵਾਲਾ ਚਮਚ (2.5 ਮਿਲੀ) ਲਸਣ ਪੇਸਟ
    • ½ ਚਾਹ ਵਾਲਾ ਚਮਚ (2.5 ਮਿਲੀ) ਮਿਰਚ ਪਾਊਡਰ
    • ¼ ਚਾਹ ਵਾਲਾ ਚਮਚ (1.25 ਮਿਲੀ) ਹਲਦੀ ਪਾਊਡਰ
    • 4 ਉਬਲੇ ਆਂਡੇ, ਛਿੱਲੇ ਹੋਏ ਅਤੇ ਬਰੀਕ ਕੱਟੇ ਹੋਏ
    • ½ ਚਾਹ ਵਾਲਾ ਚਮਚ (2.5 ਮਿਲੀ) ਨਿੰਬੂ ਦਾ ਰਸ
    • ½ ਚਾਹ ਵਾਲਾ ਚਮਚ (2.5 ਮਿਲੀ) ਗਰਮ ਮਸਾਲਾ
    • ¼ ਕੱਪ (60 ਮਿਲੀ) ਹਰਾ ਧਨੀਆ, ਬਰੀਕ ਕੱਟਿਆ ਹੋਇਆ
    • 1 ਨਮਕ (ਜਾਂ ਸਵਾਦ ਅਨੁਸਾਰ)
    • ¾ ਚਾਹ ਵਾਲਾ ਚਮਚ (4 ਮਿਲੀ) ਲੂਣ (ਜਾਂ ਸੁਆਦ ਲਈ)
    • ਮੈਦਾ, ਰੋਲਿੰਗ ਲਈ
    • 397 ਗਰਾਮ (14 ਔਂਸ) ਫਰੋਜ਼ਨ ਪੱਫ ਪੈਸਟਰੀ, ਕਮਰੇ ਦੇ ਤਾਪਮਾਨ `ਤੇ ਕੀਤੀ ਹੋਈ
  • ਖੱਟੀ-ਮਿੱਠੀ ਇਮਲੀ ਦੀ ਚਟਨੀ

    • ½ ਕੱਪ (125 ਮਿਲੀ) ਸੌਗੀ, 1/3 ਕੱਪ ਗਰਮ ਪਾਣੀ ਵਿਚ ਭਿੱਜੀ ਹੋਈ
    • 1 ਵੱਡਾ ਚਮਚ (15 ਮਿਲੀ) ਇਮਲੀ ਪੇਸਟ
    • ½ ਚਾਹ ਵਾਲਾ ਚਮਚ (2.5 ਮਿਲੀ) ਨਮਕ (ਜਾਂ ਸਵਾਦ ਅਨੁਸਾਰ)
    • ½ ਚਾਹ ਵਾਲਾ ਚਮਚ (2.5 ਮਿਲੀ) ਗਰਮ ਮਸਾਲਾ
    • ¼ ਚਾਹ ਵਾਲਾ ਚਮਚ (1.25 ਮਿਲੀ) ਮਿਰਚ ਪਾਊਡਰ

ਬਣਾਉਣ ਦਾ ਤਰੀਕਾ

  • ਕਦਮ 1

    ਸਾਰੀ ਸਮੱਗਰੀ ਨੂੰ ਬਲੈਂਡਰ ਜਾਂ ਫੂਡ ਪੋ੍ਰਸੈਸਰ ਵਿਚ ਪਾਓ ਅਤੇ ਚੰਗੀ ਤਰਾਂ ਬਲੈਂਡ ਕਰੋ। ਚਟਨੀ ਨੂੰ ਕੱਢ ਕੇ ਇਕ ਪਾਸੇ ਰੱਖ ਲਓ।

  • ਕਦਮ 2

    ਦਰਮਿਆਨੇ ਸਾਈਜ਼ ਦੇ ਪੈਨ ਵਿਚ ਕੁਕਿੰਗ ਤੇਲ ਪਾ ਕੇ ਮੀਡੀਅਮ-ਹਾਈ ਸੇਕ `ਤੇ ਗਰਮ ਕਰੋ। ਇਸ ਵਿਚ ਧਨੀਆ ਅਤੇ ਜੀਰਾ ਪਾ ਕੇ ਇਕ ਮਿੰਟ ਤੱਕ ਪਕਾਓ।

  • ਕਦਮ 3

    ਇਸ ਵਿਚ ਹਰੇ ਮਟਰ, ਧਨੀਆ ਪਾਊਡਰ, ਜੀਰਾ ਪਾਊਡਰ, ਲਸਣ ਪੇਸਟ, ਮਿਰਚ ਪਾਊਡਰ ਅਤੇ ਹਲਦੀ ਪਾਊਡਰ ਪਾ ਕੇ ਪਕਾਓ।

  • ਕਦਮ 4

    ਇਸ ਵਿਚ ਬਰੀਕ ਕੱਟੇ ਹੋਏ ਉਬਲੇ ਆਂਡੇ, ਨਿੰਬੂ ਦਾ ਰਸ, ਗਰਮ ਮਸਾਲਾ, ਹਰਾ ਧਨੀਆ ਅਤੇ ਲਾਲ ਪਿਆਜ਼ ਨੂੰ ਮਿਲਾਓ। ਸਵਾਦ ਅਨੁਸਾਰ ਨਮਕ ਪਾ ਕੇ ਮਿਲਾਓ। ਇਸਨੂੰ 10-15 ਮਿੰਟ ਤੱਕ ਠੰਡਾ ਕਰੋ ਤਾਂ ਇਸਦਾ ਤਾਪਮਾਨ ਕਮਰੇ ਦੇ ਤਾਪਮਾਨ ਦੇ ਬਰਾਬਰ ਹੋ ਜਾਵੇ। ਸਮੋਸਾ ਫਿਿਲੰਗ ਤਿਆਰ ਹੈ

  • ਕਦਮ 5

    ਓਵਨ ਨੂੰ 400 ਫਾਰਨਹੀਟ ਤਾਪਮਾਨ ਤੱਕ ਪ੍ਰੀਹੀਟ ਕਰੋ।

  • ਕਦਮ 6

    ਕੁਕਿੰਗ ਬੋਰਡ ਜਾਂ ਕਿਚਨ ਕਾਊਂਟਰ `ਤੇ ਮੈਦਾ ਧੂੜ ਲਓ। ਹੁਣ ਇਸ `ਤੇ ਪੱਫ਼ ਪੈਸਟਰੀ ਰੱਖ ਕੇ, ਪੈਸਟਰੀ ਦੀਆਂ 9 ਇੰਚ ਵਰਗ ਅਕਾਰ ਦੀਆਂ ਅਤੇ ¼ ਇੰਚ ਮੋਟੀਆਂ ਦੋ ਰੋਟੀਆਂ ਬਣਾ ਲਓ। ਪੈਸਟਰੀ ਦੀ ਹਰ ਰੋਟੀ ਨੂੰ ਚਾਕੂ ਨਾਲ ਤਿੰਨ ਹਿੱਸਿਆਂ ਵਿਚ ਕੱਟ ਲਓ। ਛੇ ਹਿੱਸੇ ਬਣ ਜਾਣਗੇ। ਹੁਣ ਹਰ ਹਿੱਸੇ ਨੂੰ ਬਰਾਬਰ ਕੱਟ ਕੇ ਤਿੰਨ ਛੋਟੇ ਹਿੱਸੇ ਬਣਾਓ ਜਿਸ ਨਾਲ ਤਿੰਨ ਸਮੋਸੇ ਬਣਾਏ ਜਾ ਸਕਦੇ ਹਨ। ਇਸ ਤਰ੍ਹਾਂ ਕੁਲ 18 ਸਮੋਸੇ ਬਣਾਏ ਜਾ ਸਕਣਗੇ। ਹੁਣ ਇਕ ਹਿੱਸੇ `ਤੇ ਠੰਢੀ ਹੋਈ ਸਮੋਸਾ ਫਿਲਿੰਗ ਦਾ ਇਕ ਵੱਡਾ ਚਮਚ ਪਾ ਕੇ, ਇਸਦਾ ਤਿਕੋਣੀ ਸ਼ਕਲ ਦਾ ਸਮੋਸਾ ਬਣਾ ਲਓ। ਤਿੰਨਾਂ ਸਿਰਿਆਂ ਤੋਂ ਚੰਗੀ ਤਰ੍ਹਾਂ ਦਬਾਓ ਤਾਂ ਜੋ ਫਿਲਿੰਗ ਬਾਹਰ ਨਾ ਨਿਕਲੇ। ਇਸ ਤਰ੍ਹਾਂ 18 ਸਮੋਸੇ ਤਿਆਰ ਕਰ ਲਓ।

  • ਕਦਮ 7

    ਇਹਨਾਂ ਸਮੋਸਿਆਂ ਨੂੰ ਪ੍ਰੀਹੀਟ ਕੀਤੇ ਹੋਏ ਓਵਨ ਵਿਚ ਰੱਖ ਕੇ 15-20 ਮਿੰਟ ਤੱਕ ਪਕਾਓ ਤਾਂ ਕਿ ਸਮੋਸਿਆਂ ਦਾ ਰੰਗ ਪੱਕ ਕੇ ਗੋਲਡਨ ਬਰਾਊਨ ਹੋ ਜਾਵੇ। ਇਹਨਾਂ ਨੂੰ ਖੱਟੀ-ਮਿਠੀ ਇਮਲੀ ਦੀ ਚਟਨੀ ਨਾਲ ਸਰਵ ਕਰੋ।

ਪੋਸ਼ਟਕ ਤੱਥ

ਪ੍ਰਤੀ ਸਰਵਿੰਗ
ਕਲੋਰੀਆਂ139
ਫੈਟ8 ਗ੍ਰਾਮ
ਸੈਚੂਰੇਟਡ ਫੈਟ2 ਗ੍ਰਾਮ
ਟਰਾਂਸ ਫੈਟ0 ਗ੍ਰਾਮ
ਕਾਰਬੋਹਾਈਡਰੇਟ14 ਗ੍ਰਾਮ
ਫਾਈਬਰ1 ਗ੍ਰਾਮ
ਸ਼ੂਗਰ5 ਗ੍ਰਾਮ
ਪੋ੍ਰਟੀਨ4 ਗ੍ਰਾਮ
ਸੋਡੀਅਮ298 ਮਿ.ਗ੍ਰਾ.