ਰਿਸਪੀਆਂ

ਆਂਡਾ ਮੱਖਣੀ

ਸਵਾਦਲੀ, ਕਰੀਮੀ ਨਾਰਥ ਇੰਡੀਅਨ ਮੱਖਣ ਕਰੀ ਸੌਸ ਵਿਚ ਆਂਡੇ
ਸਰਵਿੰਗ 40
ਤਿਆਰੀ ਦਾ ਸਮਾਂ 20 ਮਿੰਟ
ਸਰਵਿੰਗ 20 ਮਿੰਟ

ਸਮੱਗਰੀ

  • 3 ਵੱਡੇ ਚਮਚ (45 ਮਿਲੀ) ਕੁਕਿੰਗ ਤੇਲ
  • 4 ਕਾਲੀਆਂ ਮਿਰਚਾਂ
  • 4 ਹਰੀਆਂ ਲੈਚੀਆਂ
  • ¼ ਕੱਪ (60 ਮਿਲੀ) ਵੇਸਣ
  • ¼ ਕੱਪ (60 ਮਿਲੀ) ਡੱਬਾਬੰਦ ਕਰੱਸ਼ਡ ਟਮਾਟਰ
  • ½ ਚਾਹ ਵਾਲਾ ਚਮਚ (2.5 ਮਿਲੀ) ਲਸਣ ਪੇਸਟ
  • ¼ ਚਾਹ ਵਾਲਾ ਚਮਚ (1.25 ਮਿਲੀ) ਅਦਰਕ ਪੇਸਟ
  • 2 ਚਾਹ ਵਾਲੇ ਚਮਚ (10 ਮਿਲੀ) ਖੰਡ
  • 1 ਚਾਹ ਵਾਲਾ ਚਮਚ (5 ਮਿਲੀ) ਧਨੀਆ ਪਾਊਡਰ
  • ½ ਚਾਹ ਵਾਲਾ ਚਮਚ (2.5 ਮਿਲੀ) ਜੀਰਾ ਪਾਊਡਰ
  • ½ ਚਾਹ ਵਾਲਾ ਚਮਚ (2.5 ਮਿਲੀ) ਹਲਦੀ ਪਾਊਡਰ
  • ½ ਚਾਹ ਵਾਲਾ ਚਮਚ (2.5 ਮਿਲੀ) ਮਿਰਚ ਪਾਊਡਰ
  • ½ ਚਾਹ ਵਾਲਾ ਚਮਚ (2.5 ਮਿਲੀ) ਨਮਕ (ਜਾਂ ਸਵਾਦ ਅਨੁਸਾਰ)
  • ¼ ਕੱਪ (60 ਮਿਲੀ) ਪਾਣੀ
  • ⅓ ਕੱਪ (75 ਮਿਲੀ) ਹਾਫ਼ ਐਂਡ ਹਾਫ਼ ਕਰੀਮ
  • 4 ਉਬਲੇ ਆਂਡੇ, ਛਿੱਲੇ ਹੋਏ ਅਤੇ ਲੰਬਾਈ ਰੂਪ ਵਿਚ ਦੋ ਹਿਸਿਆਂ ਵਿਚ ਕੱਟੇ
  • ½ ਚਾਹ ਵਾਲਾ ਚਮਚ (2.5 ਮਿਲੀ) ਗਰਮ ਮਸਲਾ, ਗਾਰਨਿਸ਼ ਕਰਨ ਲਈ
  • 2 ਵੱਡੇ ਚਮਚ (30 ਮਿਲੀ) ਹਰਾ ਧਨੀਆ, ਬਾਰੀਕ ਕੱਟਿਆ ਗਾਰਨਿਸ਼ ਕਰਨ ਲਈ

ਬਣਾਉਣ ਦਾ ਤਰੀਕਾ

  • ਕਦਮ 1

    ਭਾਰੇ ਥਲੇ ਵਾਲੇ ਮੀਡੀਅਮ ਪੈਨ ਵਿਚ ਤੇਲ ਪਾ ਕੇ ਮੀਡੀਅਮ-ਹਾਈ ਸੇਕ `ਤੇ ਗਰਮ ਕਰੋ। ਕਾਲੀ ਮਿਰਚ ਅਤੇ ਲੈਚੀਆਂ ਪਾ ਕੇ ਇਕ ਮਿੰਟ ਤੱਕ ਫਰਾਈ ਕਰੋ। ਇਸ ਵਿਚ ਵੇਸਣ ਪਾ ਕੇ ਲਗਾਤਾਰ ਹਿਲਾਓ ਤਾਂ ਕਿ ਵੇਸਣ ਗੋਲਡਨ ਬਰਾਊਨ ਹੋ ਜਾਵੇ।

  • ਕਦਮ 2

    ਹੁਣ ਕਰੱਸ਼ਡ ਟਮਾਟਰ ਮਿਕਸ ਕਰੋ ਅਤੇ ਲਸਣ ਪੇਸਟ ਤੇ ਅਦਰਕ ਪੇਸਟ ਮਿਲਾਓ। ਫਿਰ ਖੰਡ, ਧਨੀਆ ਪਾਊਡਰ, ਜੀਰਾ ਪਾਊਡਰ, ਹਲਦੀ ਪਾਊਡਰ, ਮਿਰਚ ਪਾਊਡਰ ਅਤੇ ਨਮਕ ਪਾਓ। ਚੰਗੀ ਤਰ੍ਹਾਂ ਮਿਲਾਓ ਅਤੇ ਕੁਝ ਮਿੰਟਾਂ ਤੱਕ ਕੁੱਕ ਕਰੋ।

  • ਕਦਮ 3

    ਫਿਰ ਇਕ ਕੱਪ ਪਾਣੀ ਦਾ ਪਾ ਕੇ ਮਿਲਾਓ ਅਤੇ ਕੁਝ ਮਿੰਟਾਂ ਤੱਕ ਮੀਡੀਅਮ ਸੇਕ `ਤੇ ਕੁੱਕ ਕਰੋ।

  • ਕਦਮ 4

    ਹੁਣ ਇਸ ਵਿਚ ਕਰੀਮ ਪਾਓ ਅਤੇ ¼ ਕੱਪ ਹੋਰ ਪਾਣੀ ਦਾ ਪਾ ਕੇ ਤਾਂ ਕਿ ਤਰੀ ਪਤਲੀ ਹੋ ਜਾਵੇ। ਇਸ ਵਿਚ ਉਬਲੇ ਹੋਏ ਆਂਡੇ ਪਾ ਕੇ ਤਰੀ ਵਿਚ ਡਬੋਵੋ ਅਤੇ ਮੱਠੇ ਮੱਠੇ ਸੇਕ `ਤੇ ਕੁਝ ਮਿੰਟ ਪਕਾਓ। ਗਰਮ ਮਸਾਲਾ ਅਤੇ ਹਰੇ ਧਨੀਏ ਨਾਲ ਗਾਰਨਿਸ਼ ਕਰੋ। ਬਾਸਮਤੀ ਚਾਵਲ ਅਤੇ ਨਾਨ ਦੇ ਨਾਲ ਖਾਵੋ ਅਤੇ ਇਸਦੀ ਲਜ਼ਤ ਮਾਣੋ।

ਪੋਸ਼ਟਕ ਤੱਥ

ਪ੍ਰਤੀ ਸਰਵਿੰਗ
ਕਲੋਰੀਆਂ235
ਫੈਟ18 ਗ੍ਰਾਮ
ਸੈਚੂਰੇਟਡ ਫੈਟ3 ਗ੍ਰਾਮ
ਟਰਾਂਸ ਫੈਟ0 ਗ੍ਰਾਮ
ਕਾਰਬੋਹਾਈਡਰੇਟ10 ਗ੍ਰਾਮ
ਫਾਈਬਰ1 ਗ੍ਰਾਮ
ਸ਼ੂਗਰ5 ਗ੍ਰਾਮ
ਪੋ੍ਰਟੀਨ9 ਗ੍ਰਾਮ
ਸੋਡੀਅਮ417 ਮਿ.ਗ੍ਰਾ.