ਰਿਸਪੀਆਂ

ਭੁਜੀਆ ਸੇਂਵੀਆਂ ਉਪਰ ਇੰਡੀਅਨ-ਸਟਾਈਲ ਡੈਵਲਡ ਆਂਡੇ

ਗਰਮ ਮਸਾਲਾ, ਹਰਾ ਧਨੀਆ ਅਤੇ ਲਾਲ ਪਿਆਜ਼ ਵਾਲੇ ਕਰੀਮੀ ਡੈਵਲਡ ਆਂਡਿਆਂ ਵਾਲਾ ਐਪੇਟਾਈਜ਼ਰ ਜਿਹੜਾ ਭੁਜੀਆ ਸੇਂਵੀਆਂ ਨਾਲ ਸਰਵ ਕੀਤਾ ਜਾਂਦਾ ਹੈ।
ਸਰਵਿੰਗ 24
ਤਿਆਰੀ ਦਾ ਸਮਾਂ 20 ਮਿੰਟ

ਸਮੱਗਰੀ

  • 12 ਉਬਲੇ ਆਂਡੇ, ਛਿੱਲੇ ਹੋਏ ਅਤੇ ਲੰਮੇਂ ਰੂਪ ਵਿਚ ਦੋ ਹਿੱਸਿਆਂ ਵਿਚ ਕੱਟੇ
  • ⅔ ਕੱਪ (170 ਮਿਲੀ) ਮੈਉਨੀਜ਼
  • 1 ਵੱਡਾ ਚਮਚ (15 ਮਿਲੀ) ਹਨੀ ਮਸਟਰਡ
  • 2 ਚਾਹ ਵਾਲੇ ਚਮਚ (10 ਮਿਲੀ) ਕਰੀ ਪਾਊਡਰ
  • 3 ਵੱਡੇ ਚਮਚ (45 ਮਿਲੀ) ਲਾਲ ਪਿਆਜ਼, ਬਰੀਕ ਕੱਟੇ ਹੋਏ + 2 ਹੋਰ ਵੱਡੇ ਚਮਚ, ਗਾਰਨਿਸ਼ ਕਰਨ ਲਈ
  • ½ ਚਾਹ ਵਾਲਾ ਚਮਚ (2.5 ਮਿਲੀ) ਨਮਕ (ਜਾਂ ਸਵਾਦ ਅਨੁਸਾਰ)
  • 1 ਛੋਟੀ ਹਰੀ ਮਿਰਚ, ਬਰੀਕ ਕੱਟੀ ਹੋਈ
  • ¼ ਕੱਪ (60 ਮਿਲੀ) ਹਰਾ ਧਨੀਆ, ਬਰੀਕ ਕੱਟਿਆ, ਗਾਰਨਿਸ਼ ਕਰਨ ਲਈ
  • 1 ½ ਕੱਪ (375 ਮਿਲੀ) ਭੁਜੀਆ ਸੇਂਵੀਆਂ, ਗਾਰਨਿਸ਼ ਕਰਨ ਲਈ

ਬਣਾਉਣ ਦਾ ਤਰੀਕਾ

  • ਕਦਮ 1

    ਇਕ ਛੋਟੇ ਬਾਊਲ ਵਿਚ ਆਂਡਿਆਂ ਦੀ ਜਰਦੀ ਲਓ। ਫੋਰਕ ਨਾਲ ਚੰਗੀ ਤਰਾਂ ਮੈਸ਼ ਕਰੋ ਅਤੇ ਇਸ ਵਿਚ ਮੈਉਨੀਜ਼, ਹਨੀ ਮਸਟਰਡ, ਕਰੀ ਪਾਊਡਰ, ਲਾਲ ਪਿਆਜ਼, ਨਮਕ ਅਤੇ ਹਰੀ ਮਿਰਚ ਮਿਲਾਓ।

  • ਕਦਮ 2

    ਦੋ ਹਿਸਿਆਂ ਵਿਚ ਕੱਟੇ ਅੰਡਿਆਂ ਦੇ ਚਿੱਟੇ ਹਿਸਿਆਂ ਦੇ ਸੈਂਟਰ ਨੂੰ ਜਰਦੀ ਵਾਲੇ ਮਿਕਸਚਰ ਨਾਲ ਭਰੋ। ਇਸਨੂੰ ਲਾਲ ਪਿਆਜ਼ ਅਤੇ ਹਰੇ ਧਨੀਆ ਨਾਲ ਗਾਰਨਿਸ਼ ਕਰੋ।

  • ਕਦਮ 3

    ਇਕ ਪਲੇਟ ਵਿਚ ਭੁਜੀਆ ਸੇਂਵੀਆਂ ਉਪਰ ਜਰਦੀ ਮਿਕਸਚਰ ਨਾਲ ਭਰੇ ਕੱਟੇ ਆਂਡੇ ਰੱਖ ਕੇ ਸਰਵ ਕਰੋ। ਹਰ ਕੱਟੇ ਆਂਡੇ ਨੂੰ ਭੁਜੀਆ ਸੇਂਵੀਆਂ ਨਾਲ ਵੱਖਰਾ ਵੀ ਗਾਰਨਿਸ਼ ਕਰ ਸਕਦੇ ਹੋ। ਇਹਨਾਂ ਨੂੰ ਉਸੀ ਵਕਤ ਸਰਵ ਕਰੋ ਜਾਂ ਇਹਨਾਂ ਨੂੰ ਢੱਕ ਕੇ 2 ਦਿਨ ਤੱਕ ਫਰਿੱਜ ਵਿਚ ਵੀ ਰੱਖ ਸਕਦੇ ਹੋ।।

ਪੋਸ਼ਟਕ ਤੱਥ

ਪ੍ਰਤੀ ਸਰਵਿੰਗ
ਕਲੋਰੀਆਂ155
ਫੈਟ12 ਗ੍ਰਾਮ
ਸੈਚੂਰੇਟਡ ਫੈਟ1 ਗ੍ਰਾਮ
ਟਰਾਂਸ ਫੈਟ0 ਗ੍ਰਾਮ
ਕਾਰਬੋਹਾਈਡਰੇਟ6 ਗ੍ਰਾਮ
ਫਾਈਬਰ2 ਗ੍ਰਾਮ
ਸ਼ੂਗਰ0 ਗ੍ਰਾਮ
ਪੋ੍ਰਟੀਨ5 ਗ੍ਰਾਮ
ਸੋਡੀਅਮ169 ਮਿ.ਗ੍ਰਾ.