ਰਿਸਪੀਆਂ

ਖੁੰਬਾਂ, ਪਾਲਕ ਅਤੇ ਪਿਆਜ਼ ਵਾਲੇ ਇੰਡੀਅਨ-ਸਟਾਈਲ ਪੈਨ ਆਂਡੇ

ਖੁੰਬਾਂ, ਪਾਲਕ ਅਤੇ ਪਿਆਜ਼ ਵਾਲੇ ਮਸਾਲਾ ਪੈਨ ਆਂਡੇ ਜਿਹਨਾਂ ਨੂੰ ਹਰਾ ਧਨੀਆ ਅਤੇ ਗਰਮ ਮਸਾਲੇ ਨਾਲ ਗਾਰਨਿਸ਼ ਕੀਤਾ ਜਾਂਦਾ ਹੈ।
ਤਿਆਰੀ ਦਾ ਸਮਾਂ 10 ਮਿੰਟ
ਸਰਵਿੰਗ 12 ਮਿੰਟ

ਸਮੱਗਰੀ

  • 2 ਚਾਹ ਵਾਲੇ ਚਮਚ (10 ਮਿਲੀ) ਘਿਓ ਜਾਂ ਬਟਰ
  • 1 ਮੀਡੀਅਮ ਪਿਆਜ਼, ਬਰੀਕ ਕੱਟਿਆ ਹੋਇਆ
  • 1 ਕੱਪ (250 ਮਿਲੀ) ਖੁੰਬਾਂ, ਕੱਟੀਆਂ ਹੋਈਆਂ (ਲਗਭਗ 4-5 ਮੀਡੀਅਮ ਖੁੰਬਾਂ)
  • 2 ਕੱਪ (500 ਮਿਲੀ) ਪਾਲਕ, ਬਰੀਕ ਕੱਟੀ ਹੋਈ
  • 1 ਚਾਹ ਵਾਲਾ ਚਮਚ (5 ਮਿਲੀ) ਲਸਣ ਪੇਸਟ
  • 1 ਚਾਹ ਵਾਲਾ ਚਮਚ (5 ਮਿਲੀ) ਧਨੀਆ ਪਾਊਡਰ
  • 1 ਚਾਹ ਵਾਲਾ ਚਮਚ (5 ਮਿਲੀ) ਜੀਰਾ ਪਾਊਡਰ
  • ¼ ਚਾਹ ਵਾਲਾ ਚਮਚ (1.25 ਮਿਲੀ) ਮਿਰਚ ਪਾਊਡਰ
  • ¼ ਚਾਹ ਵਾਲਾ ਚਮਚ (1.25 ਮਿਲੀ) ਹਲਦੀ ਪਾਊਡਰ
  • ¼ ਚਾਹ ਵਾਲਾ ਚਮਚ (1.25 ਮਿਲੀ) ਨਮਕ + ਸਵਾਦ ਅਨੁਸਾਰ ਵਾਧੂ
  • 4 ਵੱਡੇ ਆਂਡੇ
  • 1 ਛੋਟੀ ਹਰੀ ਮਿਰਚ, ਬਰੀਕ ਕੱਟੀ ਹੋਈ (ਮਰਜ਼ੀ ਅਨੁਸਾਰ)
  • 2 ਵੱਡੇ ਚਮਚ (30 ਮਿਲੀ) ਹਰਾ ਧਨੀਆ, ਬਰੀਕ ਕੱਟਿਆ ਹੋਇਆ
  • ½ ਚਾਹ ਵਾਲਾ ਚਮਚ (2.5 ਮਿਲੀ) ਗਰਮ ਮਸਾਲਾ
  • ਚੁੱਟਕੀ ਕਸ਼ਮੀਰੀ ਮਿਰਚ (ਪੈਪਰੀਕਾ), ਗਾਰਨਿਸ਼ ਕਰਨ ਲਈ

ਬਣਾਉਣ ਦਾ ਤਰੀਕਾ

  • ਕਦਮ 1

    ਇਕ ਵੱਡੇ ਫਰਾਈ ਪੈਨ ਵਿਚ ਘਿਓ ਜਾਂ ਬਟਰ ਪਾ ਕੇ ਮੀਡੀਅਮ ਸੇਕ `ਤੇ ਪਿਘਲਾਓ। ਇਸ ਵਿਚ ਪਿਆਜ਼ ਪਾਓ ਅਤੇ ਕੁਝ ਮਿੰਟ ਤੱਕ ਪਕਾਓ। ਫਿਰ ਖੁੰਬਾਂ ਅਤੇ ਪਾਲਕ ਪਾ ਕੇ ਇਕ ਮਿੰਟ ਤੱਕ ਪਕਾਓ।

  • ਕਦਮ 2

    ਇਸ ਵਿਚ ਲਸਣ ਦੀ ਪੇਸਟ ਪਾਓ ਅਤੇ ਧਨੀਆ ਪਾਊਡਰ, ਜੀਰਾ ਪਾਊਡਰ, ਮਿਰਚ ਪਾਊਡਰ, ਹਲਦੀ ਅਤੇ ਨਮਕ ਮਿਲਾਓ। ਖੁੰਬਾਂ ਅਤੇ ਪਾਲਕ ਦੇ ਮਿਕਸਚਰ ਨੂੰ ਫਰਾਈ ਪੈਨ ਵਿਚ ਇਕਸਾਰ ਕਰ ਦਿਓ।

  • ਕਦਮ 3

    ਹੁਣ ਖੁੰਬਾਂ ਤੇ ਪਾਲਕ ਦੇ ਮਿਕਸਚਰ ਵਿਚ ਚਾਰ ਆਂਡਿਆਂ ਲਈ ਚਾਰ ਨਿੱਕੇ ਨਿੱਕੇ ਹੋਲ ਕਰ ਲਓ। ਹਰੇਕ ਹੋਲ ਵਿਚ ਇਕ ਇਕ ਆਂਡਾ ਤੋੜ ਕੇ ਪਾ ਦਿਓ। ਆਂਡਿਆਂ `ਤੇ ਸਵਾਦ ਅਨੁਸਾਰ ਚੁਟਕੀ ਕੁ ਨਮਕ (ਅਤੇ ਕੱਟੀ ਹੋਈ ਹਰੀ ਮਿਰਚ) ਪਾਓ। ਇਸਨੂੰ ਢੱਕਣ ਨਾਲ ਢੱਕ ਦਿਓ ਅਤੇ 10-12 ਮਿੰਟ ਤੱਕ ਮੀਡੀਅਮ ਸੇਕ `ਤੇ ਪਕਾਓ ਤਾਂ ਕਿ ਆਂਡੇ ਦੀ ਜਰਦੀ ਪੱਕ ਜਾਵੇ।

  • ਕਦਮ 4

    ਹਰਾ ਧਨੀਆ, ਗਰਮ ਮਸਾਲੇ ਅਤੇ ਕਸ਼ਮੀਰੀ ਮਿਰਚ (ਜਾਂ ਪੈਪਰੀਕਾ) ਨਾਲ ਗਾਰਨਿਸ਼ ਕਰਕੇ ਸਰਵ ਕਰੋ।

ਪੋਸ਼ਟਕ ਤੱਥ

ਪ੍ਰਤੀ ਸਰਵਿੰਗ
ਕਲੋਰੀਆਂ225
ਫੈਟ16 ਗ੍ਰਾਮ
ਸੈਚੂਰੇਟਡ ਫੈਟ6 ਗ੍ਰਾਮ
ਟਰਾਂਸ ਫੈਟ0 ਗ੍ਰਾਮ
ਕਾਰਬੋਹਾਈਡਰੇਟ12 ਗ੍ਰਾਮ
ਫਾਈਬਰ3 ਗ੍ਰਾਮ
ਸ਼ੂਗਰ3 ਗ੍ਰਾਮ
ਪੋ੍ਰਟੀਨ16 ਗ੍ਰਾਮ
ਸੋਡੀਅਮ563 ਮਿ.ਗ੍ਰਾ.