ਮਸਾਲਾ ਆਂਡਾ ਕਚੁੰਬਰ ਸਲਾਦ

ਸਮੱਗਰੀ
- 1 ਵੱਡਾ ਚਮਚ (15 ਮਿਲੀ) ਤੇਲ
- ½ ਚਾਹ ਵਾਲਾ ਚਮਚ (2.5 ਮਿਲੀ) ਧਨੀਆ ਪਾਊਡਰ
- ½ ਚਾਹ ਵਾਲਾ ਚਮਚ (2.5 ਮਿਲੀ) ਲਸਣ ਪੇਸਟ
- ½ ਚਾਹ ਵਾਲਾ ਚਮਚ (2.5 ਮਿਲੀ) ਪੈਪਰੀਕਾ ਪਾਊਡਰ
- ¼ ਚਾਹ ਵਾਲਾ ਚਮਚ (1.25 ਮਿਲੀ) ਜੀਰਾ ਪਾਊਡਰ
- ¼ ਚਾਹ ਵਾਲਾ ਚਮਚ (1.25 ਮਿਲੀ) ਨਮਕ (ਜਾਂ ਸਵਾਦ ਅਨੁਸਾਰ)
- 2 ਵੱਡੇ ਉਬਲੇ ਆਂਡੇ, ਛਿੱਲੇ ਅਤੇ ਲੰਮੇਂ ਰੂਪ ਵਿਚ ਚਾਰ ਹਿੱਸਿਆਂ ਵਿਚ ਕੱਟੇ
- ¼ ਚਾਹ ਵਾਲਾ ਚਮਚ (1.25 ਮਿਲੀ) ਗਰਮ ਮਸਾਲਾ, ਗਾਰਨਿਸ਼ ਕਰਨ ਲਈ
- 2 ਵੱਡੇ ਚਮਚ (30 ਮਿਲੀ) ਹਰਾ ਧਨੀਆ, ਬਰੀਕ ਕੱਟਿਆ
ਕਚੁੰਬਰ ਸਲਾਦ
- 1 ਮੀਡੀਅਮ ਟਮਾਟਰ, ਚੌਰਸ ਕੱਟਿਆ
- 1 ਛੋਟਾ ਲਾਲ ਪਿਆਜ਼, ਮੋਟਾ ਕੱਟਿਆ
- 4-5 ਛੋਟੀਆਂ ਮੂਲੀਆਂ, ਚੌਰਸ ਨਿੱਕੀਆਂ ਨਿੱਕੀਆਂ ਕੱਟੀਆਂ ਹੋਈਆਂ
- ½ ਇੰਗਲਿਸ਼ ਖੀਰਾ, ਚੌਰਸ ਕੱਟਿਆ ਹੋਇਆ
ਡਰੈਸਿੰਗ
- 1 ਵੱਡਾ ਚਮਚ (15 ਮਿਲੀ) ਐਪਲ ਸਾਈਡਰ ਸਿਰਕਾ (ਜਾਂ ਵਾਈਟ ਸਿਰਕਾ)
- 2 ਚਾਹ ਵਾਲੇ ਚਮਚ (10 ਮਿਲੀ) ਨਿੰਬੂ ਦਾ ਰਸ
- ½ ਚਾਹ ਵਾਲਾ ਚਮਚ (2.5 ਮਿਲੀ) ਚਾਟ ਮਸਾਲਾ
- ¼ ਚਾਹ ਵਾਲਾ ਚਮਚ (1.25 ਮਿਲੀ) ਨਮਕ (ਜਾਂ ਸਵਾਦ ਅਨੁਸਾਰ)
- ¼ ਚਾਹ ਵਾਲਾ ਚਮਚ (1.25 ਮਿਲੀ) ਮਿਰਚ ਪਾਊਡਰ (ਮਰਜ਼ੀ ਅਨੁਸਾਰ)
ਬਣਾਉਣ ਦਾ ਤਰੀਕਾ
- ਕਦਮ 1
ਕਚੁੰਬਰ ਸਲਾਦ ਦੀ ਸਾਰੀ ਸਮੱਗਰੀ ਨੂੰ ਇਕ ਬਾਊਲ ਵਿਚ ਇਕੱਠਾ ਕਰਕੇ ਮਿਲਾਓ।
- ਕਦਮ 2
ਡਰੈਸਿੰਗ: ਇਕ ਛੋਟੇ ਬਾਊਲ ਵਿਚ ਡਰੈਸਿੰਗ ਦੀ ਸਾਰੀ ਸਮੱਗਰੀ ਨੂੰ ਮਿਲਾਓ ਅਤੇ ਇਸਨੂੰ ਕਚੁੰਬਰ ਸਲਾਦ ਉਪਰ ਪਾ ਕੇ ਇਸਦੀ ਇਕਸਾਰ ਤਹਿ ਬਣਾਓ। ਇਸਨੂੰ ਢੱਕ ਦਿਓ ਅਤੇ ਠੰਡਾ ਹੋਣ ਲਈ ਫਰਿੱਜ ਵਿਚ ਰੱਖ ਦਿਓ।
- ਕਦਮ 3
ਇਕ ਨਾਨ-ਸਟਿੱਕ ਪੈਨ ਵਿਚ ਤੇਲ ਪਾ ਕੇ ਇਸਨੂੰ ਮੀਡੀਅਮ ਸੇਕ `ਤੇ ਗਰਮ ਕਰੋ। ਇਸ ਵਿਚ ਧਨੀਆ ਪਾਊਡਰ, ਲਸਣ ਪੇਸਟ, ਪੈਪਰੀਕਾ ਪਾਊਡਰ, ਜੀਰਾ ਪਾਊਡਰ ਅਤੇ ਨਮਕ ਪਾ ਕੇ ਹਿਲਾਓ। ਇਸ ਵਿਚ ਉਬਲੇ ਆਂਡਿਆਂ ਦੇ ਪੀਸ ਸਾਵਧਾਨੀ ਨਾਲ ਪਾ ਕੇ ਹੌਲੀ ਹੌਲੀ ਪਲਟੋ ਤਾਂ ਕਿ ਭੁੰਨਿਆ ਹੋਇਆ ਮਸਾਲਾ, ਆਂਡਿਆਂ ਦੇ ਪੀਸਾਂ ਨੂੰ ਚੰਗੀ ਤਰਾਂ ਲੱਗ ਜਾਵੇ। ਹੁਣ ਮਸਾਲਾ ਆਂਡਿਆਂ ਨੂੰ ਠੰਢਾ ਹੋਣ ਦਿਓ।
- ਕਦਮ 4
ਇਕ ਪਲੇਟ ਵਿਚ ਕਚੁੰਬਰ ਸਲਾਦ ਸਜਾਓ ਅਤੇ ਇਸ ਉਪਰ ਮਸਾਲਾ ਆਂਡਿਆਂ ਨੂੰ ਟਿਕਾਓ। ਗਰਮ ਮਸਾਲਾ ਅਤੇ ਹਰੇ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।
ਟਿੱਪ
ਜੇ ਤੁਹਾਨੂੰ ਇੰਡੀਅਨ ਸਟੋਰ ਤੋਂ ਲਾਲ ਗਾਜਰਾਂ ਮਿਲ ਜਾਣ ਤਾਂ ਕਚੁੰਬਰ ਸਲਾਦ ਹੋਰ ਬਿਹਤਰ ਬਣ ਜਾਵੇਗਾ। ਚਾਟ ਮਸਾਲਾ ਇਕ ਚਟਪਟਾ ਸਾਊਥ ਏਸ਼ੀਅਨ ਮਸਾਲਾ ਹੈ ਜੋ ਇੰਡੀਅਨ ਸਨੈਕਸ ਵਿਚ ਵਰਤਿਆ ਜਾਂਦਾ ਹੈ ਅਤੇ ਇੰਡੀਅਨ ਗਰੌਸਰੀ ਸਟੋਰਾਂ ਤੋਂ ਮਿਲਦਾ ਹੈ।
ਪੋਸ਼ਟਕ ਤੱਥ
ਪ੍ਰਤੀ ਸਰਵਿੰਗ | |
---|---|
ਕਲੋਰੀਆਂ | 188 |
ਫੈਟ | 13 ਗ੍ਰਾਮ |
ਸੈਚੂਰੇਟਡ ਫੈਟ | 2 ਗ੍ਰਾਮ |
ਟਰਾਂਸ ਫੈਟ | 0 ਗ੍ਰਾਮ |
ਕਾਰਬੋਹਾਈਡਰੇਟ | 13 ਗ੍ਰਾਮ |
ਫਾਈਬਰ | 2 ਗ੍ਰਾਮ |
ਸ਼ੂਗਰ | 5 ਗ੍ਰਾਮ |
ਪੋ੍ਰਟੀਨ | 8 ਗ੍ਰਾਮ |
ਸੋਡੀਅਮ | 670 ਮਿ.ਗ੍ਰਾ. |