ਰਿਸਪੀਆਂ

ਕਰੀ ਵਾਲੇ ਗਾਰਲਿਕ ਕਿਨੋਵਾ ਉਪਰ ਟਿੱਕਾ ਮਸਾਲਾ ਬੇਕਡ ਆਂਡੇ ਅਤੇ ਭੋਰਿਆ ਪਨੀਰ

ਭੋਰੇ ਹੋਏ ਪਨੀਰ ਨਾਲ ਗਾਰਨਿਸ਼ ਕੀਤੀ ਚਟਪਟੀ ਟਿਕਾ ਮਸਾਲਾ ਸੌਸ ਵਿਚ ਗਾਰਲਿਕ ਕਿਨੋਵਾ ਵਾਲੇ ਬੇਕਡ ਆਂਡਾ ਕੈਸਰੋਲ।
ਸਰਵਿੰਗ 4
ਤਿਆਰੀ ਦਾ ਸਮਾਂ 60 ਮਿੰਟ
ਸਰਵਿੰਗ 25 ਮਿੰਟ

ਸਮੱਗਰੀ

    • ½ ਚਾਹ ਵਾਲਾ ਚਮਚ (2.5 ਮਿਲੀ) ਤੇਲ
    • 2 ਕੱਪ (500 ਮਿਲੀ) ਸਬਜੀਆਂ ਦੀ ਤਰੀ
    • 1 ਕੱਪ (250 ਮਿਲੀ) ਕਿਨੋਵਾ
    • 1 ਵੱਡਾ ਚਮਚ (15 ਮਿਲੀ) ਔਲਵ ਆਇਲ
    • 1 ਲਸਣ ਦੀ ਤੁਰੀ, ਛਿੱਲੀ ਹੋਈ
    • 1 ਚਾਹ ਵਾਲਾ ਚਮਚ (5 ਮਿਲੀ) ਕਰੀ ਪਾਊਡਰ
  • ਟਿੱਕਾ ਮਸਾਲਾ ਸੌਸ

    • 2 ਵੱਡੇ ਚਮਚ (30 ਮਿਲੀ) ਤੇਲ
    • 1 ਵੱਡਾ ਪਿਆਜ਼, ਬਾਰੀਕ ਕੱਟਿਆ
    • ½ ਕੱਪ (125 ਮਿਲੀ) ਡੱਬਾਬੰਦ ਕਰੱਸ਼ਡ ਟਮਾਟਰ
    • 1 ਚਾਹ ਵਾਲਾ ਚਮਚ (5 ਮਿਲੀ) ਲਸਣ ਪੇਸਟ
    • 1 ਚਾਹ ਵਾਲਾ ਚਮਚ (5 ਮਿਲੀ) ਅਦਰਕ ਪੇਸਟ
    • 1 ਚਾਹ ਵਾਲਾ ਚਮਚ (5 ਮਿਲੀ) ਧਨੀਆ ਪਾਊਡਰ
    • 1 ਚਾਹ ਵਾਲਾ ਚਮਚ (5 ਮਿਲੀ) ਜੀਰਾ ਪਾਊਡਰ
    • ½ ਚਾਹ ਵਾਲਾ ਚਮਚ (2.5 ਮਿਲੀ) ਮਿਰਚ ਪਾਊਡਰ
    • ¼ ਚਾਹ ਵਾਲਾ ਚਮਚ (1.25 ਮਿਲੀ) ਹਲਦੀ ਪਾਊਡਰ
    • 1 ਚਾਹ ਵਾਲਾ ਚਮਚ (5 ਮਿਲੀ) ਖੰਡ
    • ¾ ਚਾਹ ਵਾਲਾ ਚਮਚ (4 ਮਿਲੀ) ਨਮਕ (ਜਾਂ ਸਵਾਦ ਅਨੁਸਾਰ)
    • ½ ਚਾਹ ਵਾਲਾ ਚਮਚ (2.5 ਮਿਲੀ) ਗਰਮ ਮਸਾਲਾ
    • ½ ਕੱਪ (125 ਮਿਲੀ) ਹਾਫ਼ ਐਂਡ ਹਾਫ਼ ਕਰੀਮ
    • ¼ ਕੱਪ (60 ਮਿਲੀ) ਪਾਣੀ
    • ¼ ਚਾਹ ਵਾਲਾ ਚਮਚ (1.25 ਮਿਲੀ) ਨਿੰਬੂ ਦਾ ਰਸ
    • 6 ਆਂਡੇ
  • ਗਾਰਨਿਸ਼ ਕਰਨ ਲਈ

    • ¼ ਕੱਪ (60 ਮਿਲੀ) ਪਨੀਰ, ਭੋਰਿਆ ਹੋਇਆ
    • 2 ਵੱਡੇ ਚਮਚ (30 ਮਿਲੀ) ਹਰਾ ਧਨੀਆ, ਬਾਰੀਕ ਕੱਟਿਆ ਹੋਇਆ
    • ½ ਚਾਹ ਵਾਲਾ ਚਮਚ (2.5 ਮਿਲੀ) ਗਰਮ ਮਸਾਲਾ

ਬਣਾਉਣ ਦਾ ਤਰੀਕਾ

  • ਕਦਮ 1

    ਮੀਡੀਅਮ ਸਾਈਜ਼ ਦੀ ਓਵਨ-ਪਰੂਫ਼ ਕੈਸਰੋਲ ਡਿਸ਼ ਨੂੰ ਥੋੜਾ ਜਿਹਾ ਤੇਲ ਲਗਾਓ ਅਤੇ ਇਕ ਪਾਸੇ ਰੱਖ ਲਓ। ਓਵਨ ਨੂੰ 375 ਫਾਰਨਹੀਟ `ਤੇ ਪ੍ਰੀਹੀਟ ਕਰੋ।

  • ਕਦਮ 2

    ਮੀਡੀਅਮ ਸਾਈਜ਼ ਦੀ ਕੜਾਹੀ ਵਿਚ ਸਬਜ਼ੀਆਂ ਦੀ ਤਰੀ ਅਤੇ ਕਿਨੋਵਾ ਪਾਓ। ਇਸਨੂੰ ਉਬਲਣ ਦਿਓ। ਫਿਰ ਸੇਕ ਘਟਾ ਦਿਓ ਅਤੇ ਇਸਨੂੰ ਢੱਕਣ ਨਾਲ ਢੱਕ ਦਿਓ। ਹੌਲੀ ਹੌਲੀ ਰਿੱਝਣ ਦਿਓ ਤਾਂ ਕਿ ਕਿਨੋਵਾ ਸਾਰੇ ਤਰਲ ਨੂੰ ਜ਼ਜਬ ਕਰ ਲਵੇ। ਇਸਨੂੰ 15-20 ਮਿੰਟ ਲੱਗਣਗੇ। ਹੁਣ ਕਿਨੋਵਾ ਨੂੰ ਕੜਾਹੀ ਵਿਚੋਂ ਕੱਢ ਕੇ ਇਕ ਬਾਊਲ ਵਿਚ ਪਾ ਲਓ।

  • ਕਦਮ 3

    ਉਸੇ ਕੜਾਹੀ ਵਿਚ ਔਲਵ ਆਇਲ ਨੂੰ ਮੀਡੀਅਮ ਸੇਕ `ਤੇ ਗਰਮ ਕਰੋ। ਇਸ ਵਿਚ ਲਸਣ ਪਾ ਕੇ ਇਕ ਮਿੰਟ ਫਰਾਈ ਕਰੋ। ਇਸ ਵਿਚ ਕਰੀ ਪਾਊਡਰ ਪਾ ਕੇ ਰਲਾਓ, ਫਿਰ ਕਿਨੋਵਾ ਪਾ ਕੇ ਮਿਲਾਓ। ਕਰੀ ਕੀਤੇ ਗਏ ਕਿਨੋਵਾ ਨੂੰ ਤੇਲ ਲਗਾਈ ਹੋਈ ਕੈਸਰੋਲ ਡਿਸ਼ ਵਿਚ ਪਾ ਕੇ ਇਸਦੀ ਇਕਸਾਰ ਤਹਿ ਬਣਾਓ ਤਾਂ ਕਿ ਇਹ ਟਿੱਕਾ ਮਸਾਲਾ ਬੇਕਡ ਆਂਡਿਆਂ ਦਾ ਬੇਸ ਬਣ ਜਾਵੇ।

  • ਕਦਮ 4

    ਟਿੱਕਾ ਮਸਾਲਾ ਸੌਸ: ਮੀਡੀਅਮ ਪੈਨ ਵਿਚ ਤੇਲ ਪਾ ਕੇ ਮੀਡੀਅਮ-ਹਾਈ ਸੇਕ `ਤੇ ਗਰਮ ਕਰੋ। ਇਸ ਵਿਚ ਪਿਆਜ਼ ਪਾ ਕੇ 10-15 ਮਿੰਟ ਤੱਕ ਭੁੰਨੋ ਤਾਂ ਕਿ ਪਿਆਜ਼ ਗੋਲਡਨ ਬਰਾਊਨ ਹੋ ਜਾਣ। ਇਸ ਵਿਚ ਕਰੱਸ਼ਡ ਟਮਾਟਰ ਪਾ ਕੇ ਮਿਲਾਓ। ਫਿਰ ਲਸਣ ਪੇਸਟ, ਅਦਰਕ ਪੇਸਟ, ਧਨੀਆ ਪਾਊਡਰ, ਜੀਰਾ ਪਾਊਡਰ, ਮਿਰਚ ਪਾਊਡਰ ਤੇ ਹਲਦੀ ਪਾਊਡਰ ਮਿਲਾਓ ਅਤੇ ਕੁਝ ਮਿੰਟ ਤੱਕ ਪੱਕਣ ਦਿਓ। ਇਸ ਵਿਚ ਖੰਡ, ਨਮਕ ਅਤੇ ਗਰਮ ਮਸਲਾ ਪਾ ਕੇ ਮਿਲਾਓ। ਹੁਣ ਕਰੀਮ ਪਾ ਕੇ ਮਿਕਸ ਕਰੋ। ਪਾਣੀ ਨਾਲ ਸੌਸ ਨੂੰ ਪਤਲੀ ਕਰੋ। ਇਸ ਤੋਂ ਬਾਅਦ ਨਿੰਬੂ ਦਾ ਰਸ ਪਾ ਕੇ ਮਿਲਾਓ। ਟਿੱਕਾ ਮਸਾਲਾ ਸੌਸ ਤਿਆਰ ਹੈ।

  • ਕਦਮ 5

    ਲਕੜੀ ਦੀ ਕੜਛੀ ਦੇ ਹੈਂਡਲ ਨਾਲ, ਕਰੀ ਕਿਨੋਵਾ ਬੇਸ ਵਿਚ ਛੇ ਹੋਲ ਕਰੋ ਤਾਂ ਇਹਨਾਂ ਵਿਚ ਆਂਡਿਆਂ ਨੂੰ ਪਾਇਆ ਜਾ ਸਕੇ। ਹਰੇਕ ਹੋਲ ਵਿਚ ਇਕ ਇਕ ਆਂਡਾ ਤੋੜ ਕੇ ਪਾ ਦਿਓ। ਆਂਡਿਆਂ ਦੇ ਆਲੇ ਦੁਆਲੇ ਟਿੱਕਾ ਮਸਾਲਾ ਸੌਸ ਪਾ ਦਿਓ ਤਾਂ ਕਿ ਕਿਨੋਵਾ ਪੂਰੀ ਤਰ੍ਹਾਂ ਕਵਰ ਹੋ ਜਾਵੇ। ਹੁਣ ਇਸ ਉਪਰ ਭੋਰ ਕੇ ਪਨੀਰ ਪਾ ਦਿਓ।

  • ਕਦਮ 6

    ਪ੍ਰੀਹੀਟ ਕੀਤੇ ਓਵਨ ਵਿਚ 20-25 ਮਿੰਟ ਤੱਕ ਬੇਕ ਕਰੋ ਤਾਂ ਕਿ ਆਂਡਿਆਂ ਦੀ ਜਰਦੀ ਪੱਕ ਜਾਵੇ। ਇਸਨੂੰ ਹਰਾ ਧਨੀਆ ਅਤੇ ਗਰਮ ਮਸਾਲਾ ਨਾਲ ਗਾਰਨਿਸ਼ ਕਰੋ।

ਪੋਸ਼ਟਕ ਤੱਥ

ਪ੍ਰਤੀ ਸਰਵਿੰਗ
ਕਲੋਰੀਆਂ484
ਫੈਟ28 ਗ੍ਰਾਮ
ਸੈਚੂਰੇਟਡ ਫੈਟ7 ਗ੍ਰਾਮ
ਟਰਾਂਸ ਫੈਟ0 ਗ੍ਰਾਮ
ਕਾਰਬੋਹਾਈਡਰੇਟ41 ਗ੍ਰਾਮ
ਫਾਈਬਰ5 ਗ੍ਰਾਮ
ਸ਼ੂਗਰ7 ਗ੍ਰਾਮ
ਪੋ੍ਰਟੀਨ19 ਗ੍ਰਾਮ
ਸੋਡੀਅਮ1109 ਮਿ.ਗ੍ਰਾ.