ਰਿਸਪੀਆਂ
ਮੇਥੀ ਆਂਡਾ ਭੁਰਜੀ

ਉਤਰੀ ਭਾਰਤ ਅਤੇ ਪਾਕਿਸਤਾਨ ਵਿਚ ਤਾਜੀ ਮੇਥੀ ਅਤੇ ਆਂਡਿਆਂ ਨਾਲ ਤਿਆਰ ਕੀਤੀ ਵਿਸ਼ੇਸ਼ ਡਿੱਸ਼ ਜਿਸਨੂੰ ਬਰੇਕਫਾਸਟ ਜਾਂ ਲੰਚ ਸਮੇਂ ਰੋਟੀ ਨਾਲ ਖਾਇਆ ਜਾਂਦਾ ਹੈ।
ਸਮੱਗਰੀ
- 1 ਵੱਡਾ ਚਮਚ (15 ਮਿਲੀ) ਘਿਓ (ਜਾਂ ਬਟਰ)
- ½ ਮੀਡੀਅਮ ਸਾਈਜ਼ ਪਿਆਜ਼, ਬਰੀਕ ਕੱਟਿਆ ਹੋਇਆ
- 1 ਕੱਪ (250 ਮਿਲੀ) ਮੇਥੀ ਦੇ ਪੱਤੇ, ਬਰੀਕ ਕੱਟੇ ਹੋਏ
- 1 ਮੀਡੀਅਮ ਸਾਈਜ਼ ਟਮਾਟਰ, ਕੱਟਿਆ ਹੋਇਆ
- 1 ਛੋਟੀ ਹਰੀ ਮਿਰਚ, ਬਰੀਕ ਕੱਟੀ ਹੋਈ
- 2 ਚਾਹ ਵਾਲੇ ਚਮਚ (10 ਮਿਲੀ) ਧਨੀਆ ਪਾਊਡਰ
- 1 ਚਾਹ ਵਾਲਾ ਚਮਚ (5 ਮਿਲੀ) ਜੀਰਾ ਪਾਊਡਰ
- ½ ਚਾਹ ਵਾਲਾ ਚਮਚ (2.5 ਮਿਲੀ) ਮਿਰਚ ਪਾਊਡਰ
- ¼ ਚਾਹ ਵਾਲਾ ਚਮਚ (1.25 ਮਿਲੀ) ਹਲਦੀ ਪਾਊਡਰ
- 1 ਚਾਹ ਵਾਲਾ ਚਮਚ (5 ਮਿਲੀ) ਨਮਕ (ਜਾਂ ਸਵਾਦ ਅਨੁਸਾਰ)
- 6 ਵੱਡੇ ਆਂਡ
- ½ ਚਾਹ ਵਾਲਾ ਚਮਚ (2.5 ਮਿਲੀ) ਗਰਮ ਮਸਾਲਾ
- 2 ਵੱਡੇ ਚਮਚ (30 ਮਿਲੀ) ਹਰਾ ਧਨੀਆ, ਬਰੀਕ ਕੱਟਿਆ ਹੋਇਆ
ਬਣਾਉਣ ਦਾ ਤਰੀਕਾ
- ਕਦਮ 1
ਇਕ ਵੱਡੇ ਫਰਾਈ ਪੈਨ ਵਿਚ ਘਿਓ ਪਾ ਕੇ ਮੀਡੀਅਮ-ਹਾਈ ਸੇਕ `ਤੇ ਗਰਮ ਕਰੋ। ਇਸ ਵਿਚ ਪਿਆਜ਼ ਪਾ ਕੇ ਕੁਝ ਸਮਾਂ ਪਕਾਓ। ਕੱਟੀ ਹੋਈ ਮੇਥੀ ਪਾ ਕੇ ਇਕ ਮਿੰਟ ਤੱਕ ਪਕਾਓ ਤਾਂ ਕਿ ਮੇਥੀ ਦੇ ਪੱਤੇ ਨਰਮ ਹੋ ਜਾਣ। ਇਸ ਵਿਚ ਟਮਾਟਰ ਅਤੇ ਹਰੀ ਮਿਰਚ ਪਾ ਕੇ ਹਿਲਾਓ।
- ਕਦਮ 2
ਹੁਣ ਧਨੀਆ ਪਾਊਡਰ, ਜੀਰਾ ਪਾਊਡਰ, ਮਿਰਚ ਪਾਊਡਰ, ਹਲਦੀ ਅਤੇ ਨਮਕ ਪਾ ਕੇ ਮਿਕਸ ਕਰੋ।
- ਕਦਮ 3
ਹੁਣ ਇਸ ਵਿਚ ਆਂਡੇ ਤੋੜ ਕੇ ਪਾ ਦਿਓ ਅਤੇ ਇਸਨੂੰ ਹਿਲਾਉਂਦੇ ਰਹੋ ਤਾਂ ਕਿ ਆਂਡੇ ਪੂਰੀ ਤਰਾਂ ਕੁੱਕ ਹੋ ਜਾਣ।
- ਕਦਮ 4
ਹਰਾ ਧਨੀਆ ਅਤੇ ਗਰਮ ਮਸਾਲੇ ਨਾਲ ਗਾਰਨਿਸ਼ ਕਰੋ ਅਤੇ ਬਰੈਕਫਾਸਟ ਸਮੇਂ ਰੋਟੀ ਜਾਂ ਟੋਸਟ ਨਾਲ ਇਸਦਾ ਸਵਾਦ ਮਾਣੋ।
ਟਿੱਪ
ਤਾਜੀ ਮੇਥੀ ਵਿਸ਼ੇਸ਼ ਤੌਰ `ਤੇ ਇੰਡੀਅਨ ਗਰੌਸਰਜ਼ ਜਾਂ ਮਾਰਕਿਟਸ ਵਿਚੋਂ ਮਿਲਦੀ ਹੈ।
ਪੋਸ਼ਟਕ ਤੱਥ
ਪ੍ਰਤੀ ਸਰਵਿੰਗ | |
---|---|
ਕਲੋਰੀਆਂ | 227 |
ਫੈਟ | 16 ਗ੍ਰਾਮ |
ਸੈਚੂਰੇਟਡ ਫੈਟ | 6 ਗ੍ਰਾਮ |
ਟਰਾਂਸ ਫੈਟ | 0 ਗ੍ਰਾਮ |
ਕਾਰਬੋਹਾਈਡਰੇਟ | 8 ਗ੍ਰਾਮ |
ਫਾਈਬਰ | 2 ਗ੍ਰਾਮ |
ਸ਼ੂਗਰ | 2 ਗ੍ਰਾਮ |
ਪੋ੍ਰਟੀਨ | 14 ਗ੍ਰਾਮ |
ਸੋਡੀਅਮ | 1015 ਮਿ.ਗ੍ਰਾ. |