ਬਿਟਾਰਾ ਅੱਪਾ-ਸ੍ਰੀ ਲੰਕਨ ਆਂਡਾ ਹੋਪਰਜ਼

ਸਮੱਗਰੀ
- 4 ਚਾਹ ਵਾਲੇ ਚਮਚ (20 ਮਿਲੀ) ਫਰਾਈ ਕਰਨ ਲਈ ਤੇਲ
- 8 ਵੱਡੇ ਆਂਡੇ
- ਨਮਕ ਅਤੇ ਮਿਰਚ ਸਵਾਦ ਅਨੁਸਾਰ
- 2 ਵੱਡੇ ਚਮਚ (30 ਮਿਲੀ) ਹਰਾ ਧਨੀਆ, ਬਰੀਕ ਕੱਟਿਆ (ਗਾਰਨਿਸ਼ ਕਰਨ ਲਈ ਮਰਜੀ ਅਨੁਸਾਰ)
ਹੋਪਰ ਬੈਟਰ
- ¼ ਚਾਹ ਵਾਲਾ ਚਮਚ ਖ਼ਮੀਰ
- 1 ਕੱਪ (250 ਮਿਲੀ) ਕੋਸਾ ਪਾਣੀ
- ½ ਕੱਪ (125 ਮਿਲੀ) ਚਾਵਲਾਂ ਦਾ ਆਟਾ
- 1 ਕੱਪ (250 ਮਿਲੀ) ਨਾਰੀਅਲ ਦਾ ਮਿਲਕ
- 1 ਵੱਡਾ ਚਮਚ (15 ਮਿਲੀ) ਖੰਡ
- ¼ ਚਾਹ ਵਾਲਾ ਚਮਚ (1.25 ਮਿਲੀ) ਨਮਕ
- 1 ਆਂਡਾ
ਬਣਾਉਣ ਦਾ ਤਰੀਕਾ
- ਕਦਮ 1
ਇਕ ਵੱਡੇ ਬਾਊਲ ਵਿਚ ਖ਼ਮੀਰ ਨੂੰ ਕੋਸੇ ਪਾਣੀ ਵਿਚ ਪਾਓ ਅਤੇ ਖ਼ਮੀਰ ਨੂੰ ਐਕਟੀਵੇਟ ਕਰਨ ਲਈ 10 ਮਿੰਟ ਤੱਕ ਇਕ ਪਾਸੇ ਰੱਖੋ।।
- ਕਦਮ 2
ਹੁਣ ਇਸ ਵਿਚ ਚਾਵਲਾਂ ਦਾ ਆਟਾ ਪਾ ਕੇ ਹਿਲਾਓ ਤਾਂ ਕਿ ਚੰਗੀ ਤਰਾਂ ਮਿਕਸ ਹੋ ਜਾਵੇ। ਇਸਨੂੰ ਇਕ ਪਾਸੇ ਰੱਖ ਕੇ ਦੋ ਘੰਟੇ ਤੱਕ ਪਿਆ ਰਹਿਣ ਦੇਵੋ।
- ਕਦਮ 3
ਹੁਣ ਇਸ ਵਿਚ ਨਾਰੀਅਲ ਦਾ ਮਿਲਕ, ਖੰਡ ਅਤੇ ਨਮਕ ਪਾ ਕੇ ਚੰਗੀ ਤਰਾਂ ਮਿਲਾਓ ਅਤੇ ਹੋਰ 2 ਘੰਟੇ ਤੱਕ ਪਿਆ ਰਹਿਣ ਦਿਓ।
- ਕਦਮ 4
ਹੋਪਰ ਦੇ ਮਿਕਸਚਰ ਨੂੰ ਪੂਰਾ ਕਰਨ ਲਈ ਇਸ ਵਿਚ ਇਕ ਆਂਡਾ ਤੋੜ ਕੇ ਪਾਓ ਅਤੇ ਚੰਗੀ ਤਰਾਂ ਮਿਲਾਓ। ਜੇ ਮਿਕਸਚਰ ਗਾੜਾ ਹੈ ਤਾਂ ਇਸ ਵਿਚ ਇਕ ਚਮਚ ਪਾਣੀ ਦਾ ਪਾ ਕੇ ਪਤਲਾ ਕਰੋ। ਇਹ ਮਿਕਸਚਰ ਪੈਨਕੇਕ ਦੇ ਮਿਕਸਚਰ ਨਾਲੋਂ ਪਤਲਾ ਹੋਣਾ ਚਾਹੀਦਾ ਹੈ।
- ਕਦਮ 5
ਇਕ ਛੋਟੀ ਨਾਨ-ਸਟਿੱਕ ਕੜਾਹੀ ਜਾਂ ਪੈਨ ਵਿਚ ½ ਚਮਚ ਤੇਲ ਦਾ ਪਾ ਕੇ ਮੀਡੀਅਮ-ਹਾਈ ਸੇਕ `ਤੇ ਗਰਮ ਕਰੋ। ਕੜਾਹੀ ਦੇ ਸੈਂਟਰ ਵਿਚ ¼ ਕੱਪ ਤਿਆਰ ਕੀਤੇ ਹੋਪਰ ਦਾ ਮਿਕਸਚਰ ਪਾਓ। ਇਸਨੂੰ ਹਿਲਾਓ ਤਾਂ ਕਿ ਇਕਸਾਰ ਫੈਲ ਜਾਵੇ ਅਤੇ ਸਿਰਿਆਂ `ਤੇ ਪਤਲਾ ਹੋਵੇ। ਇਸਨੂੰ ਢੱਕ ਦੇਵੋ ਅਤੇ ਮੀਡੀਅਮ ਸੇਕ `ਤੇ ਇਕ ਮਿੰਟ ਤੱਕ ਪਕਾਓ ਤਾਂ ਕਿ ਹੋਪਰ ਦਾ ਸੈਂਟਰ ਅੱਧ-ਪਚੱਧਾ ਪੱਕ ਜਾਵੇ।
- ਕਦਮ 6
ਹੁਣ ਹੋਪਰ ਦੇ ਸੈਂਟਰ ਵਿਚ ਇਕ ਆਂਡਾ ਤੋੜ ਕੇ ਪਾਓ। ਸਵਾਦ ਅਨੁਸਾਰ ਨਮਕ ਅਤੇ ਮਿਰਚ ਪਾਓ। ਇਸਨੂੰ ਢੱਕਣ ਨਾਲ ਢੱਕ ਦੇਵੋ ਅਤੇ ਮੱਠੀ ਮੱਠੀ ਅੱਗ `ਤੇ ਕੁਝ ਮਿੰਟ ਤੱਕ ਪਕਾਓ ਜਾਂ ਜਿੰਨਾ ਚਿਰ ਤੱਕ ਆਂਡਾ ਪੂਰਾ ਪੱਕ ਨਹੀਂ ਜਾਂਦਾ। ਬਿਟਾਰਾ ਅੱਪਾ ਤਿਆਰ ਹੈ। ਹਰੇ ਧਨੀਏ ਨਾਲ ਗਾਰਨਿਸ਼ (ਮਰਜੀ ਅਨੁਸਾਰ) ਕਰੋ।
- ਕਦਮ 7
ਇਸੇ ਤਰ੍ਹਾਂ ਬਾਕੀ ਦੇ ਹੋਪਰ ਮਿਕਸਚਰ ਅਤੇ ਆਂਡਿਆਂ ਨਾਲ ਬਿਟਾਰਾ ਅੱਪਾ ਬਣਾਓ।
ਟਿੱਪ
ਤਾਜੀ ਮੇਥੀ ਵਿਸ਼ੇਸ਼ ਤੌਰ `ਤੇ ਇੰਡੀਅਨ ਗਰੌਸਰਜ਼ ਜਾਂ ਮਾਰਕਿਟਸ ਵਿਚੋਂ ਮਿਲਦੀ ਹੈ।
ਪੋਸ਼ਟਕ ਤੱਥ
ਪ੍ਰਤੀ ਸਰਵਿੰਗ | |
---|---|
ਕਲੋਰੀਆਂ | 213 |
ਫੈਟ | 15 ਗ੍ਰਾਮ |
ਸੈਚੂਰੇਟਡ ਫੈਟ | 8 ਗ੍ਰਾਮ |
ਟਰਾਂਸ ਫੈਟ | 0 ਗ੍ਰਾਮ |
ਕਾਰਬੋਹਾਈਡਰੇਟ | 12 ਗ੍ਰਾਮ |
ਫਾਈਬਰ | 0 ਗ੍ਰਾਮ |
ਸ਼ੂਗਰ | 3 ਗ੍ਰਾਮ |
ਪੋ੍ਰਟੀਨ | 8 ਗ੍ਰਾਮ |
ਸੋਡੀਅਮ | 181 ਮਿ.ਗ੍ਰਾ. |