ਕੇਰਲਾ ਨਾਰੀਅਲ ਆਂਡਾ ਕਰੀ

ਸਮੱਗਰੀ
- 1 ½ ਵੱਡਾ ਚਮਚ (25 ਮਿਲੀ) ਨਾਰੀਅਲ ਦਾ ਤੇਲ
- 1 ਚਾਹ ਵਾਲਾ ਚਮਚ (5 ਮਿਲੀ) ਰਾਈ
- 8-10 ਕਰੀ ਪੱਤੇ
- 1 ਵੱਡਾ ਪਿਆਜ਼, ਬਾਰੀਕ ਕੱਟਿਆ ਹੋਇਆ
- 1 ਮੀਡੀਅਮ ਟਮਾਟਰ, ਬਾਰੀਕ ਕੱਟਿਆ ਹੋਇਆ
- ¼ ਕੱਪ (60 ਮਿਲੀ) ਡੱਬਾਬੰਦ ਕਰੱਸ਼ਡ ਟਮਾਟਰ
- 1 ਚਮਚ (5 ਮਿਲੀ) ਲਸਣ ਪੇਸਟ
- 1 ਚਮਚ (5 ਮਿਲੀ) ਅਦਰਕ ਪੇਸਟ
- 1 ਚਮਚ (5 ਮਿਲੀ) ਧਨੀਆ ਪਾਊਡਰ
- 1 ਚਮਚ (5 ਮਿਲੀ) ਜੀਰਾ ਪਾਊਡਰ
- ½ ਚਮਚ (2.5 ਮਿਲੀ) ਮਿਰਚ ਪਾਊਡਰ
- 1 ਚਮਚ (5 ਮਿਲੀ) ਨਮਕ (ਜਾਂ ਸਵਾਦ ਅਨੁਸਾਰ)
- 1 ½ ਕੱਪ (375 ਮਿਲੀ) ਨਾਰੀਅਲ ਮਿਲਕ
- ½ ਕੱਪ (125 ਮਿਲੀ) ਪਾਣੀ, ਸੌਸ ਨੂੰ ਪਤਲੀ ਕਰਨ ਲਈ ਮਰਜੀ ਅਨੁਸਾਰ ਹੋਰ ਪਾਣੀ
- ¼ ਕੱਪ (60 ਮਿਲੀ) ਬਾਰੀਕ ਕੱਟਿਆ, ਸੁੱਕਾ ਨਾਰੀਅਲ
- 4 ਉਬਲੇ ਆਂਡੇ, ਛਿੱਲੇ ਅਤੇ ਲੰਮੇਂ ਰੂਪ ਵਿਚ ਦੋ ਹਿਸਿਆਂ ਵਿਚ ਕੱਟੇ ਹੋਏ
- 2 ਵੱਡਾ ਚਮਚ (30 ਮਿਲੀ) ਹਰਾ ਧਨੀਆ, ਬਾਰੀਕ ਕੱਟਿਆ ਹੋਇਆ
ਬਣਾਉਣ ਦਾ ਤਰੀਕਾ
- ਕਦਮ 1
ਇਕ ਮੀਡੀਅਮ ਪੈਨ ਵਿਚ ਨਾਰੀਅਲ ਦਾ ਤੇਲ ਪਾ ਕੇ ਮੀਡੀਅਮ-ਹਾਈ ਸੇਕ `ਤੇ ਗਰਮ ਕਰੋ। ਇਸ ਵਿਚ ਰਾਈ ਪਾ ਕੇ ਇਕ ਮਿੰਟ ਤੱਕ ਫਰਾਈ ਕਰੋ। ਹੁਣ ਕਰੀ ਪੱਤੇ ਪਾਓ ਅਤੇ ਇਕ ਮਿੰਟ ਫਰਾਈ ਕਰੋ। ਸੇਕ ਨੂੰ ਘਟਾ ਕੇ ਮੀਡੀਅਮ-ਲੋ ਕਰੋ। ਇਸ ਵਿਚ ਪਿਆਜ਼ ਪਾ ਕੇ 10-15 ਮਿੰਟ ਤੱਕ ਫਰਾਈ ਕਰੋ ਤਾਂ ਕਿ ਪਿਆਜ਼ ਗੋਲਡਨ ਬਰਾਊਨ ਹੋ ਜਾਵੇ।
- ਕਦਮ 2
ਇਸ ਵਿਚ ਟਮਾਟਰ ਪਾ ਕੇ ਕੁਝ ਮਿੰਟ ਤੱਕ ਪਕਾਓ। ਹੁਣ ਕਰੱਸ਼ਡ ਟਮਾਟਰ ਪਾ ਕੇ ਹਿਲਾਓ। ਫਿਰ ਲਸਣ ਪੇਸਟ, ਅਦਰਕ ਪੇਸਟ, ਧਨੀਆ ਪਾਊਡਰ, ਜੀਰਾ ਪਾਊਡਰ, ਮਿਰਚ ਪਾਊਡਰ, ਹਲਦੀ ਅਤੇ ਨਮਕ ਪਾਓ। ਚੰਗੀ ਤਰਾਂ ਮਿਕਸ ਕਰਕੇ ਕੁਝ ਮਿੰਟਾਂ ਲਈ ਪਕਾਓ।
- ਕਦਮ 3
ਨਾਰੀਅਲ ਮਿਲਕ ਅਤੇ ਪਾਣੀ ਪਾਓ ਅਤੇ ਕੁਝ ਮਿੰਟਾਂ ਲਈ ਪੱਕਣ ਦਿਓ। ਇਸ ਵਿਚ ਬਾਰੀਕ ਕੱਟਿਆ ਸੁੱਕਾ ਨਾਰੀਅਲ ਪਾਓ। ਕਰੀ ਸੌਸ ਤਿਆਰ ਹੈ।
- ਕਦਮ 4
ਜੇ ਲੋੜ ਹੋਵੇ ਤਾਂ ਕਰੀ ਸੌਸ ਵਿਚ ਪਾਣੀ ਪਾ ਕੇ ਪਤਲੀ ਕਰ ਲਓ। ਇਸ ਵਿਚ ਸਹਿਜ ਨਾਲ ਆਂਡੇ ਪਾਓ। ਹਰੇ ਧਨੀਏ ਨਾਲ ਗਾਰਨਿਸ਼ ਕਰੋ। ਉਬਲੇ ਹੋਏ ਚੌਲਾਂ ਨਾਲ ਸਰਵ ਕਰੋ, ਖਾ ਕੇ ਪੂਰਾ ਅਨੰਦ ਆਵੇਗਾ।
ਟਿੱਪ
ਪਿਆਜ਼ ਨੂੰ ਚੰਗੀ ਤਰ੍ਹਾਂ ਗੋਲਡਨ ਬਰਾਊਨ ਹੋਣ ਤੱਕ ਭੁੰਨੋ ਤਾਂ ਕਿ ਪਿਆਜ਼ ਦੀ ਕੁੜੱਤਣ ਨਿਕਲ ਜਾਵੇ। ਤੁਸੀਂ ਤਾਜੇ ਜਾਂ ਡਰਾਈ ਕਰੀ ਪੱਤੇ ਵਰਤ ਸਕਦੇ ਹੋ ਜਿਹੜੇ ਇੰਡੀਅਨ ਗਰੌਸਰੀ ਸਟੋਰਾਂ `ਤੇ ਮਿਲਦੇ ਹਨ।
ਪੋਸ਼ਟਕ ਤੱਥ
ਪ੍ਰਤੀ ਸਰਵਿੰਗ | |
---|---|
ਕਲੋਰੀਆਂ | 398 |
ਫੈਟ | 33 ਗ੍ਰਾਮ |
ਸੈਚੂਰੇਟਡ ਫੈਟ | 26 ਗ੍ਰਾਮ |
ਟਰਾਂਸ ਫੈਟ | 0 ਗ੍ਰਾਮ |
ਕਾਰਬੋਹਾਈਡਰੇਟ | 13 ਗ੍ਰਾਮ |
ਫਾਈਬਰ | 3 ਗ੍ਰਾਮ |
ਸ਼ੂਗਰ | 7 ਗ੍ਰਾਮ |
ਪੋ੍ਰਟੀਨ | 10 ਗ੍ਰਾਮ |
ਸੋਡੀਅਮ | 737 ਮਿ.ਗ੍ਰਾ. |