ਰਿਸਪੀਆਂ
ਬਾਸਮਤੀ ਚਾਵਲਾਂ `ਤੇ ਹਰਿਆਲੀ ਗਰਿੱਲਡ ਆਂਡਾ ਕਬਾਬ

ਹਰੀ ਚਟਨੀ ਨਾਲ ਮੈਰੀਨੇਡ ਕੀਤੇ ਆਂਡਾ ਕਬਾਬ, ਖੁੰਬਾਂ, ਲਾਲ ਮਿਰਚ, ਲਾਲ ਪਿਆਜ਼ ਅਤੇ ਯਕੀਨੀ ਜੋ ਬਾਸਮਤੀ ਚਾਵਲਾਂ ਨਾਲ ਲਾਜਵਾਬ ਜ਼ਾਇਕਾ ਦਿੰਦੇ ਹਨ।
ਸਮੱਗਰੀ
- 4 ਉਬਲੇ ਹੋਏ ਆਂਡੇ, ਛਿੱਲੇ ਅਤੇ ਦੋ ਹਿਸਿਆਂ ਵਿਚ ਕੱਟੇ ਹੋਏ
- 2 ਮੀਡੀਅਮ ਖੁੰਬਾਂ, ਚਾਰ ਹਿਸਿਆਂ ਵਿਚ ਕੱਟੀਆਂ ਹੋਈਆਂ
- ½ ਮੀਡੀਅਮ ਲਾਲ ਪਿਆਜ਼, ਛੋਟਾ ਛੋਟਾ ਕੱਟਿਆ ਹੋਇਆ
- ½ ਮੀਡੀਅਮ ਯਕੀਨੀ, ਛੋਟੀ ਛੋਟੀ ਕੱਟੀ ਹੋਈ
- ½ ਲਾਲ ਮਿਰਚ (ਜਾਂ ਸਿ਼ਮਲਾ ਮਿਰਚ), ਨਿੱਕੀ ਨਿੱਕੀ ਕੱਟੀ ਹੋਈ
- 8 ਬਾਂਸ ਦੀਆਂ ਕਬਾਬ ਵਾਲੀਆਂ ਸੀਖ਼ਾਂ, 15 ਮਿੰਟ ਤੱਕ ਪਾਣੀ ਵਿਚ ਭਿੱਜੀਆਂ ਹੋਈਆਂ
ਹਰਿਆਲੀ ਮੈਰੀਨੇਡ
- 1 ਕੱਪ (250 ਮਿਲੀ) ਹਰੇ ਧਨੀਏ ਦੇ ਪੱਤੇ
- 1 ਕੱਪ (250 ਮਿਲੀ) ਪੁਦੀਨੇ ਦੇ ਪੱਤੇ
- ½ ਕੱਪ (125 ਮਿਲੀ) ਬੇਬੀ ਪਾਲਕ
- ¼ ਕੱਪ (60 ਮਿਲੀ) ਤਾਜ਼ੀ ਮੇਥੀ ਦੇ ਪੱਤੇ
- 3 ਲਸਣ ਦੀਆਂ ਤੁਰੀਆਂ
- 1 ਇੰਚ ਤਾਜਾ ਅਦਰਕ ਦਾ ਪੀਸ
- ½ ਛੋਟੀ ਹਰੀ ਮਿਰਚ (ਮਰਜ਼ੀ ਅਨੁਸਾਰ)
- 2 ਵੱਡੇ ਚਮਚ (30 ਮਿਲੀ) ਤੇਲ
- 2 ਚਾਹ ਵਾਲੇ ਚਮਚ (10 ਮਿਲੀ) ਨਿੰਬੂ ਦਾ ਰਸ
- ½ ਚਾਹ ਵਾਲਾ ਚਮਚ (2.5 ਮਿਲੀ) ਨਮਕ (ਜਾਂ ਸਵਾਦ ਅਨੁਸਾਰ)
- 1 ਚਾਹ ਵਾਲਾ ਚਮਚ (5 ਮਿਲੀ) ਧਨੀਆ ਪਾਊਡਰ
- ¼ ਚਾਹ ਵਾਲਾ ਚਮਚ (1.25 ਮਿਲੀ) ਜੀਰਾ
- ¼ ਚਾਹ ਵਾਲਾ ਚਮਚ (1.25 ਮਿਲੀ) ਹਲਦੀ ਪਾਊਡਰ
ਬਣਾਉਣ ਦਾ ਤਰੀਕਾ
- ਕਦਮ 1
ਫੂਡ ਪੋ੍ਰਸੈਸਰ ਵਿਚ ਹਰਿਆਲੀ ਮੈਰੀਨੇਡ ਦੀ ਸਾਰੀ ਸਮੱਗਰੀ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰਕੇ, ਹਰਿਆਲੀ ਮੈਰੀਨੇਡ ਤਿਆਰ ਕਰੋ।
- ਕਦਮ 2
ਖੁੰਬਾਂ, ਲਾਲ ਪਿਆਜ, ਯਕੀਨੀ, ਸਿ਼ਮਲਾ ਮਿਰਚ ਅਤੇ ਆਂਡਿਆਂ ਨੂੰ ਹਰਿਆਲੀ ਮੈਰੀਨੇਡ ਨਾਲ ਚੰਗੀ ਤਰਾਂ ਮੈਰੀਨੇਡ ਕਰੋ ਅਤੇ 20 ਮਿੰਟ ਲਈ ਫਰਿੱਜ ਵਿਚ ਰੱਖ ਦਿਓ।
- ਕਦਮ 3
ਬਾਂਸ ਦੀਆਂ ਕਬਾਬ ਵਾਲੀਆਂ ਸੀਖ਼ਾਂ ਵਿਚ ਮੈਰੀਨੇਡ ਕੀਤੀਆਂ ਸਬਜ਼ੀਆਂ ਅਤੇ ਆਂਡਿਆਂ ਨੂੰ ਪਰੋ ਲਓ।
- ਕਦਮ 4
ਬਾਰਬੀਕਿਊ ਨੂੰ ਮੀਡੀਅਮ-ਹਾਈ ਸੇਕ `ਤੇ ਪ੍ਰੀਹੀਟ ਕਰੋ। ਇਹਨਾਂ ਕਬਾਬਾਂ ਨੂੰ 3-4 ਮਿੰਟ ਤੱਕ ਗਰਿੱਲ ਕਰੋ। ਗਰਿੱਲ ਕੀਤੇ ਹੋਏ ਇਹਨਾਂ ਕਬਾਬਾਂ ਨੂੰ ਬਾਸਮਤੀ ਚਾਵਲਾਂ ਨਾਲ ਖਾਓ, ਤੁਸੀਂ ਸਵਾਦਲੇ ਖਾਣਾ ਦਾ ਮਜ਼ਾ ਉਠਾਉਗੇ।
ਟਿੱਪ
ਤੁਸੀਂ ਆਂਡਾ ਕਬਾਬ ਨੂੰ ਨਾਨ-ਸਟਿੱਕ ਪੈਨ, ਸਟੋਵ ਦੇ ਟਾਪ ਜਾਂ Eਵਨ ਵਿਚ ਵੀ ਗਰਿੱਲ ਕਰ ਸਕਦੇ ਹੋ।
ਪੋਸ਼ਟਕ ਤੱਥ
ਪ੍ਰਤੀ ਸਰਵਿੰਗ | |
---|---|
ਕਲੋਰੀਆਂ | 344 |
ਫੈਟ | 13 ਗ੍ਰਾਮ |
ਸੈਚੂਰੇਟਡ ਫੈਟ | 2 ਗ੍ਰਾਮ |
ਟਰਾਂਸ ਫੈਟ | 0 ਗ੍ਰਾਮ |
ਕਾਰਬੋਹਾਈਡਰੇਟ | 48 ਗ੍ਰਾਮ |
ਫਾਈਬਰ | 4 ਗ੍ਰਾਮ |
ਸ਼ੂਗਰ | 2 ਗ੍ਰਾਮ |
ਪੋ੍ਰਟੀਨ | 11 ਗ੍ਰਾਮ |
ਸੋਡੀਅਮ | 390 ਮਿ.ਗ੍ਰਾ. |