ਬਾਸਮਤੀ ਚਾਵਲਾਂ `ਤੇ ਹਰਿਆਲੀ ਗਰਿੱਲਡ ਆਂਡਾ ਕਬਾਬ

ਸਰਵਿੰਗ 4
ਤਿਆਰੀ ਦਾ ਸਮਾਂ 35 ਮਿੰਟ
ਸਰਵਿੰਗ 15 ਮਿੰਟ
ਹਰੀ ਚਟਨੀ ਨਾਲ ਮੈਰੀਨੇਡ ਕੀਤੇ ਆਂਡਾ ਕਬਾਬ, ਖੁੰਬਾਂ, ਲਾਲ ਮਿਰਚ, ਲਾਲ ਪਿਆਜ਼ ਅਤੇ ਯਕੀਨੀ ਜੋ ਬਾਸਮਤੀ ਚਾਵਲਾਂ ਨਾਲ ਲਾਜਵਾਬ ਜ਼ਾਇਕਾ ਦਿੰਦੇ ਹਨ।

ਸਮੱਗਰੀ

    • 4 ਉਬਲੇ ਹੋਏ ਆਂਡੇ, ਛਿੱਲੇ ਅਤੇ ਦੋ ਹਿਸਿਆਂ ਵਿਚ ਕੱਟੇ ਹੋਏ
    • 2 ਮੀਡੀਅਮ ਖੁੰਬਾਂ, ਚਾਰ ਹਿਸਿਆਂ ਵਿਚ ਕੱਟੀਆਂ ਹੋਈਆਂ
    • ½ ਮੀਡੀਅਮ ਲਾਲ ਪਿਆਜ਼, ਛੋਟਾ ਛੋਟਾ ਕੱਟਿਆ ਹੋਇਆ
    • ½ ਮੀਡੀਅਮ ਯਕੀਨੀ, ਛੋਟੀ ਛੋਟੀ ਕੱਟੀ ਹੋਈ
    • ½ ਲਾਲ ਮਿਰਚ (ਜਾਂ ਸਿ਼ਮਲਾ ਮਿਰਚ), ਨਿੱਕੀ ਨਿੱਕੀ ਕੱਟੀ ਹੋਈ
    • 8 ਬਾਂਸ ਦੀਆਂ ਕਬਾਬ ਵਾਲੀਆਂ ਸੀਖ਼ਾਂ, 15 ਮਿੰਟ ਤੱਕ ਪਾਣੀ ਵਿਚ ਭਿੱਜੀਆਂ ਹੋਈਆਂ
  • ਹਰਿਆਲੀ ਮੈਰੀਨੇਡ

    • 1 ਕੱਪ (250 ਮਿਲੀ) ਹਰੇ ਧਨੀਏ ਦੇ ਪੱਤੇ
    • 1 ਕੱਪ (250 ਮਿਲੀ) ਪੁਦੀਨੇ ਦੇ ਪੱਤੇ
    • ½ ਕੱਪ (125 ਮਿਲੀ) ਬੇਬੀ ਪਾਲਕ
    • ¼ ਕੱਪ (60 ਮਿਲੀ) ਤਾਜ਼ੀ ਮੇਥੀ ਦੇ ਪੱਤੇ
    • 3 ਲਸਣ ਦੀਆਂ ਤੁਰੀਆਂ
    • 1 ਇੰਚ ਤਾਜਾ ਅਦਰਕ ਦਾ ਪੀਸ
    • ½ ਛੋਟੀ ਹਰੀ ਮਿਰਚ (ਮਰਜ਼ੀ ਅਨੁਸਾਰ)
    • 2 ਵੱਡੇ ਚਮਚ (30 ਮਿਲੀ) ਤੇਲ
    • 2 ਚਾਹ ਵਾਲੇ ਚਮਚ (10 ਮਿਲੀ) ਨਿੰਬੂ ਦਾ ਰਸ
    • ½ ਚਾਹ ਵਾਲਾ ਚਮਚ (2.5 ਮਿਲੀ) ਨਮਕ (ਜਾਂ ਸਵਾਦ ਅਨੁਸਾਰ)
    • 1 ਚਾਹ ਵਾਲਾ ਚਮਚ (5 ਮਿਲੀ) ਧਨੀਆ ਪਾਊਡਰ
    • ¼ ਚਾਹ ਵਾਲਾ ਚਮਚ (1.25 ਮਿਲੀ) ਜੀਰਾ
    • ¼ ਚਾਹ ਵਾਲਾ ਚਮਚ (1.25 ਮਿਲੀ) ਹਲਦੀ ਪਾਊਡਰ

ਬਣਾਉਣ ਦਾ ਤਰੀਕਾ

  • ਕਦਮ 1

    ਫੂਡ ਪੋ੍ਰਸੈਸਰ ਵਿਚ ਹਰਿਆਲੀ ਮੈਰੀਨੇਡ ਦੀ ਸਾਰੀ ਸਮੱਗਰੀ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰਕੇ, ਹਰਿਆਲੀ ਮੈਰੀਨੇਡ ਤਿਆਰ ਕਰੋ।

  • ਕਦਮ 2

    ਖੁੰਬਾਂ, ਲਾਲ ਪਿਆਜ, ਯਕੀਨੀ, ਸਿ਼ਮਲਾ ਮਿਰਚ ਅਤੇ ਆਂਡਿਆਂ ਨੂੰ ਹਰਿਆਲੀ ਮੈਰੀਨੇਡ ਨਾਲ ਚੰਗੀ ਤਰਾਂ ਮੈਰੀਨੇਡ ਕਰੋ ਅਤੇ 20 ਮਿੰਟ ਲਈ ਫਰਿੱਜ ਵਿਚ ਰੱਖ ਦਿਓ।

  • ਕਦਮ 3

    ਬਾਂਸ ਦੀਆਂ ਕਬਾਬ ਵਾਲੀਆਂ ਸੀਖ਼ਾਂ ਵਿਚ ਮੈਰੀਨੇਡ ਕੀਤੀਆਂ ਸਬਜ਼ੀਆਂ ਅਤੇ ਆਂਡਿਆਂ ਨੂੰ ਪਰੋ ਲਓ।

  • ਕਦਮ 4

    ਬਾਰਬੀਕਿਊ ਨੂੰ ਮੀਡੀਅਮ-ਹਾਈ ਸੇਕ `ਤੇ ਪ੍ਰੀਹੀਟ ਕਰੋ। ਇਹਨਾਂ ਕਬਾਬਾਂ ਨੂੰ 3-4 ਮਿੰਟ ਤੱਕ ਗਰਿੱਲ ਕਰੋ। ਗਰਿੱਲ ਕੀਤੇ ਹੋਏ ਇਹਨਾਂ ਕਬਾਬਾਂ ਨੂੰ ਬਾਸਮਤੀ ਚਾਵਲਾਂ ਨਾਲ ਖਾਓ, ਤੁਸੀਂ ਸਵਾਦਲੇ ਖਾਣਾ ਦਾ ਮਜ਼ਾ ਉਠਾਉਗੇ।

ਪੋਸ਼ਟਕ ਤੱਥ

ਪ੍ਰਤੀ ਸਰਵਿੰਗ
ਕਲੋਰੀਆਂ344
ਫੈਟ13 ਗ੍ਰਾਮ
ਸੈਚੂਰੇਟਡ ਫੈਟ2 ਗ੍ਰਾਮ
ਟਰਾਂਸ ਫੈਟ0 ਗ੍ਰਾਮ
ਕਾਰਬੋਹਾਈਡਰੇਟ48 ਗ੍ਰਾਮ
ਫਾਈਬਰ4 ਗ੍ਰਾਮ
ਸ਼ੂਗਰ2 ਗ੍ਰਾਮ
ਪੋ੍ਰਟੀਨ11 ਗ੍ਰਾਮ
ਸੋਡੀਅਮ390 ਮਿ.ਗ੍ਰਾ.