ਮਸਾਲੇਦਾਰ ਫਰਾਈਡ ਅੰਡਾ ਬਰਗਰ

ਸਰਵਿੰਗ 2
ਤਿਆਰੀ ਦਾ ਸਮਾਂ 10 ਮਿੰਟ
ਸਰਵਿੰਗ 10 ਮਿੰਟ
ਇਹ ਪਾਕਿਸਤਾਨੀ ਢਾਬਿਆਂ ਦਾ ਹਰਮਨ ਪਿਆਰਾ ਬਰਗਰ ਹੈ ਜਿਸ ਵਿਚ ਟੋਸਟ ਕੀਤੇ ਸਾਫਟ ਬਨ ਵਿਚ ਮਿਰਚ ਤੇ ਗਰਮ ਮਸਾਲਾ, ਮਸਾਲਾ ਫਰਾਈਡ ਆਂਡਿਆਂ ਦੇ ਨਾਲ ਨਾਲ ਲੈਟੱਸ, ਟਮਾਟਰ, ਪਿਆਜ਼ ਅਤੇ ਹਰਾ ਧਨੀਆ-ਪੁਦੀਨੇ ਦੀ ਸਵਾਦਲੀ ਮੈਉਨੀਜ਼ ਦੇ ਨਾਲ ਤਿਆਰ ਹੁੰਦਾ ਹੈ। ਬਰੇਕਫਾਸਟ ਸੈਂਡਵਿੱਚ, ਲੰਚ ਜਾਂ ਸਨੈਕਸ ਲਈ ਵਧੀਆ ਹੈ।

ਸਮੱਗਰੀ

    • 4 ਚਾਹ ਵਾਲੇ ਚਮਚ (20 ਮਿਲੀ) ਘਿਉ ਜਾਂ ਮੱਖਣ
    • 2 ਵੱਡੇ ਸਾਫਟ ਬਨ
    • 2 ਵੱਡੇ ਆਂਡੇ
    • ਚੁੱਟਕੀ ਗਰਮ ਮਸਾਲਾ
    • ਚੁੱਟਕੀ ਮਿਰਚ ਪਾਊਡਰ (ਜਾਂ ਸਵਾਦ ਅਨੁਸਾਰ)
    • ਚੁੱਟਕੀ ਲੂਣ (ਜਾਂ ਸਵਾਦ ਅਨੁਸਾਰ)
    • 2 ਤਮਾਟਰ ਦੇ ਸਲਾਈਸ
    • 2 ਲੈਟਸ ਦੇ ਪੱਤੇ
    • 4 ਲਾਲ ਪਿਆਜ਼ ਦੇ ਰਿੰਗਜ਼
    • 2 ਵੱਡੇ ਚਮਚ (30 ਮਿਲੀ) ਭੁਜੀਆ ਸੇਂਵੀਆਂ, ਗਾਰਨਿਸ਼ ਕਰਨ ਲਈ (ਮਰਜ਼ੀ ਅਨੁਸਾਰ)
  • ਹਰਾ ਧਨੀਆ-ਪੁਦੀਨੇ ਵਾਲੀ ਮੈਉਨੀਜ਼

    • 1 ਕੱਪ (250 ਮਿਲੀ) ਹਰਾ ਧਨੀਆ
    • 1 ਕੱਪ (250 ਮਿਲੀ) ਪੁਦੀਨੇ ਦੇ ਪੱਤੇ
    • 2 ਚਾਹ ਵਾਲੇ ਚਮਚ (10 ਮਿਲੀ) ਖੰਡ
    • ½ ਚਾਹ ਵਾਲਾ ਚਮਚ (2.5 ਮਿਲੀ) ਜੀਰਾ
    • ½ ਚਾਹ ਵਾਲਾ ਚਮਚ (2.5 ਮਿਲੀ) ਲੂਣ (ਜਾਂ ਸਵਾਦ ਅਨੁਸਾਰ)
    • ½ ਚਾਹ ਵਾਲਾ ਚਮਚ (2.5 ਮਿਲੀ) ਨਿੰਬੂ ਜੂਸ
    • 1 ਲਸਣ ਦੀ ਤੁਰੀ
    • ½ ਚਾਹ ਵਾਲਾ ਚਮਚ (2.5 ਮਿਲੀ) ਛੋਟੀ ਹਰੀ ਮਿਰਚ (ਮਰਜ਼ੀ ਅਨੁਸਾਰ)
    • 1 ਵੱਡਾ ਚਮਚ (15 ਮਿਲੀ) ਪਾਣੀ
    • ½ ਕੱਪ (125 ਮਿਲੀ) ਮੈਉਨੀਜ਼

ਬਣਾਉਣ ਦਾ ਤਰੀਕਾ

  • ਕਦਮ 1

    ਧਨੀਆ-ਪੁਦੀਨੇ ਦੀ ਮੈਉਨੀਜ਼ : ਮੈਉਨੀਜ਼ ਤੋਂ ਬਗੈਰ ਚਟਨੀ ਦੀ ਸਾਰੀ ਸਮੱਗਰੀ ਨੂੰ ਇਕੱਠਿਆ ਹੀ ਬਲੈਂਡਰ ਜਾਂ ਫੂਡ ਪੋ੍ਰਸੈਸਰ ਵਿਚ ਪਾਓ ਅਤੇ ਬਲੈਂਡ ਕਰੋ ਤਾਂ ਕਿ ਵਧੀਆ ਪੇਸਟ ਬਣ ਜਾਵੇ। ਇਸਨੂੰ ਛੋਟੇ ਬਾਊਲ ਵਿਚ ਪਾਓ ਅਤੇ ਇਸ ਵਿਚ ਮੈਉਨੀਜ਼ ਨੂੰ ਮਿਲਾਓ। ਧਨੀਆ–ਪੁਦੀਨੇ ਦੀ ਮੈਨੀਜ਼ ਤਿਆਰ ਹੈ।

  • ਕਦਮ 2

    ਇਕ ਨਾਨ-ਸਟਿੱਕ ਪੈਨ ਵਿਚ ਦੋ ਚਾਹ ਵਾਲੇ ਚਮਚ ਘਿਓ ਜਾਂ ਮੱਖਣ ਪਾ ਕੇ ਮੀਡੀਅਮ-ਹਾਈ ਸੇਕ `ਤੇ ਗਰਮ ਕਰੋ। ਦੋ ਬਨਾਂ ਨੂੰ ਦੋਹਾਂ ਪਾਸਿਆਂ ਤੋਂ ਟੋਸਟ ਕਰੋ ਅਤੇ ਇਹਨਾਂ ਨੂੰ ਇਕ ਪਾਸੇ ਰੱਖ ਲਓ।

  • ਕਦਮ 3

    ਉਸੇ ਨਾਨ-ਸਟਿੱਕ ਪੈਨ ਵਿਚ ਇਕ ਚਾਹ ਵਾਲ ਚਮਚ ਘਿਓ ਜਾਂ ਮੱਖਣ ਪਾ ਕੇ ਮੀਡੀਅਮ-ਹਾਈ ਸੇਕ `ਤੇ ਗਰਮ ਕਰੋ। ਆਂਡੇ ਨੂੰ ਤੋੜ ਕੇ ਗਰਮ ਪੈਨ ਵਿਚ ਪਾਓ। ਉਸ ਉਪਰ ਗਰਮ ਮਸਾਲਾ, ਮਿਰਚ ਪਾਊਡਰ ਅਤੇ ਸਵਾਦ ਅਨੁਸਾਰ ਲੂਣ ਪਾਓ। ਕੁਝ ਮਿੰਟਾਂ ਤੱਕ ਆਂਡੇ ਨੂੰ ਪਕਾਓ ਤਾਂ ਕਿ ਜਰਦੀ ਪੱਕ ਜਾਵੇ ਜਾਂ ਤੁਹਾਡੀ ਮਰਜੀ ਅਨੁਸਾਰ ਪੱਕ ਜਾਵੇ। ਇਸੇ ਤਰ੍ਹਾਂ ਦੂਸਰੇ ਆਂਡੇ ਨੂੰ ਪਕਾਓ।

  • ਕਦਮ 4

    ਧਨੀਆ-ਪੁਦੀਨੇ ਦੀ ਮੈਉਨੀਜ਼ ਨੂੰ ਬਨ ਦੇ ਅੰਦਰਲੇ ਪਾਸੇ ਲਗਾਓ ਅਤੇ ਇਸ ਵਿਚ ਫਰਾਈਡ ਆਂਡਾ, ਟਮਾਟਰ, ਲੈਟਸ, ਪਿਆਜ਼ ਅਤੇ ਇਸਨੂੰ ਖਸਤਾ ਬਣਾਉਣ ਲਈ ਭੁਜੀਆ ਸੇਂਵੀਆਂ ਪਾਓ। ਇਸੇ ਤਰ੍ਹਾਂ ਦੂਸਰੇ ਬਨ ਨਾਲ ਬਰਗਰ ਤਿਆਰ ਕਰੋ।

ਪੋਸ਼ਟਕ ਤੱਥ

ਪ੍ਰਤੀ ਸਰਵਿੰਗ
ਕਲੋਰੀਆਂ435
ਫੈਟ30 ਗ੍ਰਾਮ
ਸੈਚੂਰੇਟਡ ਫੈਟ9 ਗ੍ਰਾਮ
ਟਰਾਂਸ ਫੈਟ0 ਗ੍ਰਾਮ
ਕਾਰਬੋਹਾਈਡਰੇਟ27 ਗ੍ਰਾਮ
ਫਾਈਬਰ2 ਗ੍ਰਾਮ
ਸ਼ੂਗਰ5 ਗ੍ਰਾਮ
ਪੋ੍ਰਟੀਨ11 ਗ੍ਰਾਮ
ਸੋਡੀਅਮ678 ਮਿ.ਗ੍ਰਾ.