ਆਂਡੇ ਦੀ ਮਿਠਾਈ

ਸਮੱਗਰੀ
- ½ ਕੱਪ (125 ਮਿਲੀ) ਹਾਫ਼ ਐਂਡ ਹਾਫ਼ ਕਰੀਮ
- ¼ ਕੱਪ (60 ਮਿਲੀ) ਸਕਿੱਮ ਮਿਲਕ ਪਾਊਡਰ
- 4 ਆਂਡੇ
- 1 ਕੱਪ (250 ਮਿਲੀ) ਖੰਡ
- 10-12 ਕੇਸਰ ਸਟਰੈਂਡਜ਼
- ½ ਕੱਪ (125 ਮਿਲੀ) ਘਿਓ, ਪਿਘਲਿਆ ਹੋਇਆ (ਜਾਂ ਪਿਘਲਿਆ ਬਟਰ)
- 1 ਚਾਹ ਵਾਲਾ ਚਮਚ (5 ਮਿਲੀ) ਇਲਾਇਚੀ ਦੇ ਦਾਣੇ, ਪੀਸੇ ਹੋਏ
- ½ ਕੱਪ (125 ਮਿਲੀ) ਸੂਜੀ
- ¼ ਕੱਪ (60 ਮਿਲੀ) ਮੈਦਾ
- ⅛ ਚਾਹ ਵਾਲਾ ਚਮਚ (0.5 ਮਿਲੀ) ਬੇਕਿੰਗ ਸੋਡਾ
- ¼ ਕੱਪ (60 ਮਿਲੀ) ਕੱਚੇ ਕਾਜੂ, ਦੋਫਾੜ ਕੀਤੇ ਹੋਏ
- 1 ਵੱਡਾ ਚਮਚ (15 ਮਿਲੀ) ਪਿਸਤਾ, ਮੋਟਾ ਕੱਟਿਆ, ਗਾਰਨਿਸ਼ ਕਰਨ ਲਈ
- 1 ਵੱਡਾ ਚਮਚ (15 ਮਿਲੀ) ਕੱਚੇ ਬਦਾਮ, ਮੋਟੇ ਕੱਟੇ ਹੋਏ, ਗਾਰਨਿਸ਼ ਕਰਨ ਲਈ
ਬਣਾਉਣ ਦਾ ਤਰੀਕਾ
- ਕਦਮ 1
ਇਕ (11” ਣ 7” ਣ 2”) ਸਾਈਜ਼ ਦਾ ਬੇਕਿੰਗ ਪੈਨ ਲਓ ਅਤੇ ਇਸ `ਤੇ ਫੋਆਇਲ ਲਗਾਓ। ਓਵਨ ਨੂੰ 350 ਫਾਰਨਹੀਟ ਤੱਕ ਪ੍ਰੀਹੀਟ ਕਰੋ।
- ਕਦਮ 2
ਇਕ ਛੋਟੇ ਨਾਨ-ਸਟਿੱਕ ਪੈਨ ਵਿਚ ਹਾਫ਼ ਐਂਡ ਹਾਫ਼ ਕਰੀਮ ਅਤੇ ਸਕਿੱਮ ਮਿਲਕ ਪਾਊਡਰ ਪਾਓ। ਮੀਡੀਅਮ-ਹਾਈ ਸੇਕ `ਤੇ 15-20 ਮਿੰਟ ਤੱਕ ਗਰਮ ਕਰੋ ਅਤੇ ਨਿਰੰਤਰ ਹਿਲਾਈ ਜਾਵੋ ਤਾਂ ਕਿ ਖੋਆ ਬਣ ਜਾਵੇ। ਧਿਆਨ ਰੱਖਣਾ ਕਿ ਇਹ ਥਲੇ ਨਾ ਲੱਗ ਜਾਵੇ। ਇਸ ਨੂੰ ਇਕ ਪਾਸੇ ਰੱਖ ਲਓ।
- ਕਦਮ 3
ਇਕ ਵੱਡੇ ਬਾਊਲ ਵਿਚ ਆਂਡੇ, ਖੰਡ, ਕੇਸਰ, ਘਿਓ ਅਤੇ ਇਲਾਇਚੀ ਦੇ ਦਾਣਿਆਂ ਨੂੰ ਮਿਲਾ ਕੇ ਫੈਂਟੋ। ਇਸ ਵਿਚ ਸੂਜੀ, ਮੈਦਾ ਅਤੇ ਬੇਕਿੰਗ ਸੋਡਾ ਪਾ ਕੇ ਮਿਲਾਓ। ਇਸ ਵਿਚ ਖੋਆ ਪਾ ਕੇ ਚੰਗੀ ਤਰ੍ਹਾਂ ਮਿਲਾਓ।
- ਕਦਮ 4
ਇਸ ਮਿਕਸਚਰ ਨੂੰ ਬੇਕਿੰਗ ਪੈਨ ਵਿਚ ਪਾਓ। ਇਸ ਉਪਰ ਕਾਜੂ, ਪਿਸਤਾ ਅਤੇ ਬਦਾਮ ਪਾਓ। ਓਵਨ ਦੇ ਸੈਂਟਰ ਵਿਚ ਬੇਕਿੰਗ ਪੈਨ ਰੱਖ ਕੇ ਇਸਨੂੰ 25 ਮਿੰਟ ਤੱਕ ਪਕਾਓ ਤਾਂ ਕਿ ਇਹ ਉਪਰੋਂ ਗੋਲਡਨ ਬਰਾਊਨ ਹੋ ਜਾਵੇ। ਛੁਰੀ ਨੂੰ ਇਸ ਵਿਚ ਖਭੋ ਕਿ ਦੇਖੋ। ਅਗਰ ਇਸ ਨਾਲ ਮਿਕਸਚਰ ਨਹੀਂ ਲੱਗਦਾ ਤਾਂ ਆਂਡੇ ਦੀ ਮਿਠਾਈ ਤਿਆਰ ਹੈ। ਇਸਨੂੰ ਬਾਹਰ ਕੱਢ ਕੇ ਠੰਢਾ ਕਰੋ। ਇਸਨੂੰ ਕਟਿੰਗ ਬੋਰਡ `ਤੇ ਕੱਢ ਲਓ ਅਤੇ ਛੁਰੀ ਨਾਲ ਡਾਇਮੰਡ ਸ਼ਕਲ ਦੇ 36 ਪੀਸ ਕੱਟ ਲਓ।
ਟਿੱਪ
ਤੁਹਾਡੇ ਜਾਂ ਤੁਹਾਡੇ ਮਹਿਮਾਨਾਂ ਲਈ ਇਹ ਬਿਹਤਰ ਟੀ-ਟਾਈਮ ਕੇਕ ਹੈ ਜਿਹੜਾ ਮਸਾਲਾ ਚਾਹ ਨਾਲ ਪੇਸ਼ ਕੀਤਾ ਜਾਂਦਾ ਹੈ।
ਪੋਸ਼ਟਕ ਤੱਥ
ਪ੍ਰਤੀ ਸਰਵਿੰਗ | |
---|---|
ਕਲੋਰੀਆਂ | 85 |
ਫੈਟ | 5 ਗ੍ਰਾਮ |
ਸੈਚੂਰੇਟਡ ਫੈਟ | 2 ਗ੍ਰਾਮ |
ਟਰਾਂਸ ਫੈਟ | 0 ਗ੍ਰਾਮ |
ਕਾਰਬੋਹਾਈਡਰੇਟ | 9 ਗ੍ਰਾਮ |
ਫਾਈਬਰ | 0 ਗ੍ਰਾਮ |
ਸ਼ੂਗਰ | 6 ਗ੍ਰਾਮ |
ਪੋ੍ਰਟੀਨ | 2 ਗ੍ਰਾਮ |
ਸੋਡੀਅਮ | 26 ਮਿ.ਗ੍ਰਾ. |