ਬੰਗਾਲੀ ਫਾਈਵ ਮਸਾਲਾ ਆਂਡਾ ਆਲੂ ਕਰੀ

ਸਰਵਿੰਗ 4
ਤਿਆਰੀ ਦਾ ਸਮਾਂ 20 ਮਿੰਟ
ਸਰਵਿੰਗ 25 ਮਿੰਟ
ਪੰਜ ਬੰਗਾਲੀ ਮਸਾਲਿਆਂ ਨਾਲ ਉਬਲੇ ਆਂਡਿਆਂ ਤੇ ਆਲੂਆਂ ਦੀ ਟਮਾਟਰ ਅਤੇ ਪਿਆਜ਼ ਵਾਲੀ ਕਰੀ।

ਸਮੱਗਰੀ

    • 1 ਵੱਡਾ ਚਮਚ (15 ਮਿਲੀ) ਸਰੋਂ ਦਾ ਤੇਲ
    • ½ ਚਾਹ ਵਾਲਾ ਚਮਚ (2.5 ਮਿਲੀ) ਪੰਚ ਪੂਰਨ (ਪੰਜ ਬੰਗਾਲੀ ਮਸਾਲੇ), ਮੋਟੇ ਪੀਸੇ ਹੋਏ
    • 1 ਵੱਡਾ ਪਿਆਜ਼, ਬਾਰੀਕ ਕੱਟਿਆ
    • ⅓ ਕੱਪ (75 ਮਿਲੀ) ਡੱਬਾਬੰਦ ਕਰੱਸ਼ਡ ਟਮਾਟਰ
    • 1 ਚਾਹ ਵਾਲਾ ਚਮਚ (5 ਮਿਲੀ) ਲਸਣ ਪੇਸਟ
    • ½ ਚਾਹ ਵਾਲਾ ਚਮਚ (2.5 ਮਿਲੀ) ਅਦਰਕ ਪੇਸਟ
    • 1 ਚਾਹ ਵਾਲਾ ਚਮਚ (5 ਮਿਲੀ) ਧਨੀਆ ਪਾਊਡਰ
    • 1 ½ ਚਾਹ ਵਾਲਾ ਚਮਚ (7.5 ਮਿਲੀ) ਜੀਰਾ ਪਾਊਡਰ
    • ¼ ਚਾਹ ਵਾਲਾ ਚਮਚ (1.25 ਮਿਲੀ) ਮਿਰਚ ਪਾਊਡਰ
    • ¼ ਚਾਹ ਵਾਲਾ ਚਮਚ (1.25 ਮਿਲੀ) ਹਲਦੀ ਪਾਊਡਰ
    • 1 ਨਮਕ (ਜਾਂ ਸਵਾਦ ਅਨੁਸਾਰ)
    • ½ ਚਾਹ ਵਾਲਾ ਚਮਚ (2.5 ਮਿਲੀ) ਖੰਡ
    • 1 ½ ਕੱਪ (375 ਮਿਲੀ) ਪਾਣੀ, ਜੇ ਲੋੜ ਹੋਵੇ ਤਾਂ ਸੌਸ ਨੂੰ ਪਤਲਾ ਕਰਨ ਲਈ ਹੋਰ ਪਾਣੀ
    • 2 ਮੀਡੀਅਮ ਸਾਈਜ਼ ਦੇ ਆਲੂ, ਛਿੱਲੇ, ਚੌਰਸ ਕੱਟੇ ਅਤੇ ਘੱਟ ਉਬਲੇ ਹੋਏ
    • 4 ਉਬਲੇ ਆਂਡੇ, ਛਿੱਲੇ ਅਤੇ ਦੋ ਹਿੱਸਿਆਂ ਵਿਚ ਕੱਟੇ ਹੋਏ
    • ½ ਚਾਹ ਵਾਲਾ ਚਮਚ (2.5 ਮਿਲੀ) ਗਰਮ ਮਸਾਲਾ
    • 2 ਵੱਡੇ ਚਮਚ (30 ਮਿਲੀ) ਹਰਾ ਧਨੀਆ, ਬਾਰੀਕ ਕੱਟਿਆ ਹੋਇਆ
  • ਪੰਜ ਬੰਗਾਲੀ ਮਸਾਲੇ-ਪੰਚ ਪੂਰਨ

    • ⅛ ਚਾਹ ਵਾਲਾ ਚਮਚ (0.5 ਮਿਲੀ) ਜੀਰਾ ਬੀਜ਼
    • ⅛ ਚਾਹ ਵਾਲਾ ਚਮਚ (0.5 ਮਿਲੀ) ਸੌਂਫ਼ ਬੀਜ਼
    • ⅛ ਚਾਹ ਵਾਲਾ ਚਮਚ (0.5 ਮਿਲੀ) ਮੇਥੀ ਬੀਜ਼
    • ⅛ ਚਾਹ ਵਾਲਾ ਚਮਚ (0.5 ਮਿਲੀ) ਕਲੌਂਜੀ ਬੀਜ਼
    • ⅛ ਚਾਹ ਵਾਲਾ ਚਮਚ (0.5 ਮਿਲੀ) ਰਾਈ

ਬਣਾਉਣ ਦਾ ਤਰੀਕਾ

  • ਕਦਮ 1

    ਪੰਜ ਬੰਗਾਲੀ ਮਸਾਲੇ ਤਿਆਰ ਕਰੋ ਅਤੇ ਇਹਨਾਂ ਨੂੰ ਮਿਕਸ ਕਰਕੇ ਇਕ ਪਾਸੇ ਰੱਖ ਲਓ।

  • ਕਦਮ 2

    ਮੀਡੀਅਮ ਪੈਨ ਵਿਚ ਤੇਲ ਪਾ ਕੇ ਮੀਡੀਅਮ-ਹਾਈ ਸੇਕ `ਤੇ ਗਰਮ ਕਰੋ। ਇਸ ਵਿਚ ਪੰਜ ਬੰਗਾਲੀ ਮਸਾਲੇ ਪਾ ਕੇ ਇਕ ਮਿੰਟ ਤੱਕ ਫਰਾਈ ਕਰੋ। ਸੇਕ ਘਟਾਅ ਕੇ ਮੀਡੀਅਮ ਲੋ ਕਰੋ। ਇਸ ਵਿਚ ਪਿਆਜ਼ ਪਾ ਕੇ ਮਿਲਾਓ ਅਤੇ ਲੱਗਭੱਗ 10-15 ਮਿੰਟ ਤੱਕ ਪਕਾਓ ਤਾਂ ਕਿ ਪਿਆਜ਼ ਗੋਲਡਨ ਬਰਾਊਨ ਹੋ ਜਾਵੇ।

  • ਕਦਮ 3

    ਹੁਣ ਕਰੱਸ਼ਡ ਟਮਾਟਰ ਪਾਓ ਅਤੇ ਲਸਣ ਪੇਸਟ, ਅਦਰਕ ਪੇਸਟ, ਧਨੀਆ ਪਾਊਡਰ, ਜੀਰਾ ਪਾਊਡਰ, ਮਿਰਚ ਪਾਊਡਰ, ਹਲਦੀ, ਨਮਕ ਅਤੇ ਖੰਡ ਪਾ ਕੇ ਮਿਲਾਓ। ਇਸਨੂੰ ਹਿਲਾਉਂਦੇ ਜਾਓ ਅਤੇ ਕੁਝ ਮਿੰਟਾਂ ਤੱਕ ਕੁੱਕ ਕਰੋ।

  • ਕਦਮ 4

    ਕਰੀ ਸੌਸ ਤਿਆਰ ਕਰਨ ਲਈ ਇਸ ਵਿਚ ਪਾਣੀ ਪਾਓ। ਉਬਲੇ ਆਲੂਆਂ ਅਤੇ ਆਂਡਿਆਂ ਨੂੰ ਕਰੀ ਸੌਸ ਨਾਲ ਕੋਟ ਕਰੋ। ਇਸਨੂੰ ਗਰਮ ਮਸਾਲਾ ਅਤੇ ਹਰੇ ਧਨੀਏ ਨਾਲ ਗਾਰਨਿਸ਼ ਕਰੋ। ਇਸ ਕਰੀ ਸੌਸ ਦਾ ਰੋਟੀ ਜਾਂ ਚਾਵਲਾਂ ਨਾਲ ਸਵਾਦ ਮਾਣੋ।

ਪੋਸ਼ਟਕ ਤੱਥ

ਪ੍ਰਤੀ ਸਰਵਿੰਗ
ਕਲੋਰੀਆਂ213
ਫੈਟ9 ਗ੍ਰਾਮ
ਸੈਚੂਰੇਟਡ ਫੈਟ2 ਗ੍ਰਾਮ
ਟਰਾਂਸ ਫੈਟ0 ਗ੍ਰਾਮ
ਕਾਰਬੋਹਾਈਡਰੇਟ25 ਗ੍ਰਾਮ
ਫਾਈਬਰ3 ਗ੍ਰਾਮ
ਸ਼ੂਗਰ4 ਗ੍ਰਾਮ
ਪੋ੍ਰਟੀਨ9 ਗ੍ਰਾਮ
ਸੋਡੀਅਮ704 ਮਿ.ਗ੍ਰਾ.