ਆਂਡਾ ਚਾਟ

ਸਮੱਗਰੀ
- 1 ਵੱਡਾ ਆਲੂ, ਸ਼ਿਲਿਆ ਅਤੇ ਕੱਟਿਆ ਹੋਇਆ
- ¼ ਚਾਹ ਵਾਲਾ ਚਮਚ (1.25 ਮਿਲੀ) ਨਮਕ (ਆਲੂਆਂ ਨੂੰ ਉਬਾਲਣ ਲਈ)
- 1 ਵੱਡਾ ਚਮਚ (15 ਮਿਲੀ) ਤੇਲ
- 1 ਕੱਪ (250 ਮਿਲੀ) ਮਟਰ, ਕੁੱਕ ਕੀਤੇ ਹੋਏ
- ½ ਚਾਹ ਵਾਲਾ ਚਮਚ (2.5 ਮਿਲੀ) ਲਸਣ ਦੀ ਪੇਸਟ
- ¼ ਚਾਹ ਵਾਲਾ ਚਮਚ (1.25 ਮਿਲੀ) ਅਦਰਕ ਦੀ ਪੇਸਟ
- 1 ਚਾਹ ਵਾਲਾ ਚਮਚ (5 ਮਿਲੀ) ਧਨੀਆ ਪਾਊਡਰ
- 1 ਚਾਹ ਵਾਲਾ ਚਮਚ (5 ਮਿਲੀ) ਚਾਟ ਮਸਾਲਾ, ਗਾਰਨਿਸ਼ ਕਰਨ ਲਈ ਹੋਰ ਵਾਧੂ
- ½ ਚਾਹ ਵਾਲਾ ਚਮਚ (2.5 ਮਿਲੀ) ਜੀਰਾ ਪਾਊਡਰ
- ¼ ਚਾਹ ਵਾਲਾ ਚਮਚ (1.25 ਮਿਲੀ) ਮਿਰਚ ਪਾਊਡਰ
- ¼ ਚਾਹ ਵਾਲਾ ਚਮਚ (1.25 ਮਿਲੀ) ਨਮਕ, (ਜਾਂ ਸਵਾਦ ਅਨੁਸਾਰ)
- 4 ਉਬਲੇ ਆਂਡੇ, ਛਿੱਲੇ ਹੋਏ ਅਤੇ ਬਰੀਕ ਕੱਟੇ ਹੋਏ
- ¼ ਕੱਪ (60 ਮਿਲੀ) ਹਰਾ ਧਨੀਆ, ਗਾਰਨਿਸ਼ ਕਰਨ ਲਈ ਬਰੀਕ ਕੱਟਿਆ
- ¼ ਕੱਪ (60 ਮਿਲੀ) ਲਾਲ ਪਿਆਜ਼, ਗਾਰਨਿਸ਼ ਕਰਨ ਲਈ ਬਰੀਕ ਕੱਟਿਆ
- ½ ਕੱਪ (125 ਮਿਲੀ) ਭੁਜੀਆ ਸੇਂਵੀਆਂ, ਗਾਰਨਿਸ਼ ਕਰਨ ਲਈ
ਖੱਟੀ-ਮਿੱਠੀ ਇਮਲੀ ਦੀ ਚਟਨੀ
- ½ ਕੱਪ (125 ਮਿਲੀ) ਸੌਗੀ, ½ ਕੱਪ ਗਰਮ ਪਾਣੀ ਵਿਚ ਭਿੱਜੀ ਹੋਈ
- 1 ਵੱਡਾ ਚਮਚ (15 ਮਿਲੀ) ਇਮਲੀ ਦੀ ਪੇਸਟ
- ½ ਚਾਹ ਵਾਲਾ ਚਮਚ (2.5 ਮਿਲੀ) ਨਮਕ (ਜਾਂ ਸਵਾਦ ਅਨੁਸਾਰ)
- ½ ਚਾਹ ਵਾਲਾ ਚਮਚ (2.5 ਮਿਲੀ) ਗਰਮ ਮਸਾਲਾ
- ¼ ਚਾਹ ਵਾਲਾ ਚਮਚ (1.25 ਮਿਲੀ) ਮਿਰਚ ਪਾਊਡਰ
ਬਣਾਉਣ ਦਾ ਤਰੀਕਾ
- ਕਦਮ 1
ਖੱਟੀ-ਮਿੱਠੀ ਇਮਲੀ ਦੀ ਚਟਨੀ: ਇਸਨੂੰ ਬਣਾਉਣ ਲਈ ਇਸਦੀ ਸਾਰੀ ਸਮੱਗਰੀ ਨੂੰ ਬਲੈਂਡਰ ਜਾਂ ਫੂਡ ਪੋ੍ਰਸੈਸਰ ਵਿਚ ਪਾਓ ਅਤੇ ਚੰਗੀ ਤਰਾਂ ਬਲੈਂਡ ਕਰੋ। ਇਸਨੂੰ ਇਕ ਪਾਸੇ ਰੱਖ ਲਓ। ਚਟਨੀ ਤਿਆਰ ਹੈ।
- ਕਦਮ 2
ਇਕ ਛੋਟੇ ਪਤੀਲੇ ਵਿਚ ਛਿੱਲੇ ਅਤੇ ਕੱਟੇ ਹੋਏ ਆਲੂ ਨੂੰ ਪਾਣੀ ਵਿਚ ਪਾਓ। ਇਸ ਵਿਚ ¼ ਚਮਚ ਨਮਕ ਪਾ ਕੇ 10 ਮਿੰਟ ਤੱਕ ਉਬਾਲੋ। ਆਲੂ ਨੂੰ ਪਾਣੀ `ਚੋਂ ਬਾਹਰ ਕੱਢ ਕੇ ਇਕ ਪਾਸੇ ਰੱਖ ਲਓ।
- ਕਦਮ 3
ਇਕ ਮੀਡੀਅਮ ਪੈਨ ਵਿਚ ਤੇਲ ਪਾ ਕੇ ਮੀਡੀਅਮ-ਹਾਈ ਸੇਕ `ਤੇ ਗਰਮ ਕਰੋ। ਇਸ ਵਿਚ ਉਬਲੇ ਹੋਏ ਆਲੂ ਅਤੇ ਮਟਰ ਪਾ ਕੇ ਚੰਗੀ ਤਰਾਂ ਹਿਲਾਓ।
- ਕਦਮ 4
ਇਸ ਵਿਚ ਲਸਣ ਪੇਸਟ ਅਤੇ ਅਦਰਕ ਪੇਸਟ ਪਾ ਕੇ ਮਿਲਾਓ। ਇਸ ਤੋਂ ਬਾਅਦ ਧਨੀਆ ਪਾਊਡਰ, ਜੀਰਾ ਪਾਊਡਰ, ਚਾਟ ਮਸਾਲਾ, ਮਿਰਚ ਪਾਊਡਰ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਮਿਲਾਓ। ਇਸਨੂੰ 10 ਮਿੰਟ ਤੱਕ ਠੰਡਾ ਹੋਣ ਦਿਓ। ਇਸ ਵਿਚ ਉਬਲੇ ਅਤੇ ਕੱਟੇ ਹੋਏ ਆਂਡੇ ਪਾ ਲਓ।
- ਕਦਮ 5
ਹਰ ਸਰਵਿੰਗ ਨੂੰ ਵੱਖੋ-ਵੱਖਰੇ ਬਾਊਲ ਵਿਚ ਪਾ ਕੇ ਤਿਆਰ ਕੀਤਾ ਜਾ ਸਕਦਾ ਹੈ। ਸਰਵ ਕਰਨ ਲਈ ਇਕ ਬਾਊਲ ਵਿਚ ਪਹਿਲਾਂ ਆਂਡੇ, ਆਲੂ ਅਤੇ ਮਟਰ ਦਾ ਮਿਕਸਚਰ ਪਾ ਲਓ। ਇਸ ਉਪਰ ਖੱਟੀ-ਮਿੱਠੀ ਇਮਲੀ ਦੀ ਚਟਨੀ ਪਾਓ। ਇਸਨੂੰ ਚੁਟਕੀ ਕੁ ਗਰਮ ਮਸਾਲਾ, ਹਰਾ ਧਨੀਆ, ਲਾਲ ਪਿਆਜ਼ ਅਤੇ ਕਾਫ਼ੀ ਜਿ਼ਆਦਾ ਭੁਜੀਆ ਸੇਂਵੀਆਂ ਨਾਲ ਗਾਰਨਿਸ਼ ਕਰਕੇ ਸਰਵ ਕਰੋ।
ਟਿੱਪ
ਚਾਟ ਮਸਾਲਾ ਇੰਡੀਅਨ ਸਨੈਕਸ ਵਿਚ ਵਰਤਿਆ ਜਾਣ ਵਾਲਾ ਚਟਪਟਾ ਸਾਊਥ ਏਸ਼ੀਅਨ ਮਸਾਲਾ ਹੈ ਜੋ ਇੰਡੀਅਨ ਗਰੌਸਰੀ ਸਟੋਰਾਂ ਤੋਂ ਮਿਲਦਾ ਹੈ।
ਪੋਸ਼ਟਕ ਤੱਥ
ਪ੍ਰਤੀ ਸਰਵਿੰਗ | |
---|---|
ਕਲੋਰੀਆਂ | 460 |
ਫੈਟ | 19 ਗ੍ਰਾਮ |
ਸੈਚੂਰੇਟਡ ਫੈਟ | 2 ਗ੍ਰਾਮ |
ਟਰਾਂਸ ਫੈਟ | 0 ਗ੍ਰਾਮ |
ਕਾਰਬੋਹਾਈਡਰੇਟ | 57 ਗ੍ਰਾਮ |
ਫਾਈਬਰ | 9 ਗ੍ਰਾਮ |
ਸ਼ੂਗਰ | 18 ਗ੍ਰਾਮ |
ਪੋ੍ਰਟੀਨ | 17 ਗ੍ਰਾਮ |
ਸੋਡੀਅਮ | 648 ਮਿ.ਗ੍ਰਾ. |