ਦਾਦੀ ਮਾਂ ਦਾ ਇੰਡੀਅਨ-ਸਟਾਈਲ ਆਮਲੇਟ

ਸਰਵਿੰਗ 4
ਤਿਆਰੀ ਦਾ ਸਮਾਂ 10 ਮਿੰਟ
ਸਰਵਿੰਗ 15 ਮਿੰਟ
ਇਹ ਇੰਡੀਅਨ ਸਟਾਈਲ ਦਾ ਖਾਸ ਆਮਲੇਟ ਹੈ ਜੋ ਤਾਜੇ ਟਮਾਟਰ, ਲਾਲ ਪਿਆਜ਼, ਹਰਾ ਧਨੀਆ ਅਤੇ ਹਰੀਆਂ ਮਿਰਚਾਂ ਦੇ ਨਾਲ-ਨਾਲ ਗਰਮ ਮਸਾਲੇ ਦਾ ਕਲਾਸਿਕ ਮਿਸ਼ਰਣ ਹੈ ਜੋ ਬਰੇਕਫਾਸਟ, ਬਰੰਚ ਜਾਂ ਲੰਚ ਲਈ ਬਿਹਤਰੀਨ ਹੈ।

ਸਮੱਗਰੀ

    • 4 ਵੱਡੇ ਆਂਡੇ
    • ¼ ਚਾਹ ਵਾਲਾ ਚਮਚ (1.25 ਮਿਲੀ) ਲੂਣ (ਜਾਂ ਸਵਾਦ ਅਨੁਸਾਰ)
    • 1 ਚਾਹ ਵਾਲਾ ਚਮਚ (5 ਮਿਲੀ) ਗਰਮ ਮਸਾਲਾ
    • 4 ਚਾਹ ਵਾਲੇ ਚਮਚ (20 ਮਿਲੀ) ਘਿਓ ਜਾਂ ਮੱਖਣ
  • ਆਮਲੇਟ ਫਿਲਿੰਗ

    • 1 ਵੱਡਾ ਚਮਚ (15 ਮਿਲੀ) ਘਿਓ ਜਾਂ ਮੱਖਣ
    • 1 ਕੱਪ (250 ਮਿਲੀ) ਟਮਾਟਰ, ਬਰੀਕ ਕੱਟੇ ਹੋਏ
    • ¾ ਕੱਪ (175 ਮਿਲੀ) ਲਾਲ ਪਿਆਜ਼, ਬਾਰੀਕ ਕੱਟਿਆ ਹੋਇਆ
    • ¾ ਕੱਪ (175 ਮਿਲੀ) ਹਰਾ ਧਨੀਆ, ਬਰੀਕ ਕੱਟਿਆ ਹੋਇਆ
    • 1-2 ਛੋਟੀਆਂ ਹਰੀਆਂ ਮਿਰਚਾਂ, ਬਰੀਕ ਕੱਟੀਆਂ ਹੋਈਆਂ (ਮਰਜ਼ੀ ਅਨੁਸਾਰ)
  • ਗਰਮ ਮਸਾਲਾ ਕੈਚੱਪ

    • ½ ਕੱਪ (125 ਮਿਲੀ) ਟਮਾਟਰ ਕੈਚੱਪ
    • ½ ਚਾਹ ਵਾਲਾ ਚਮਚ (2.5 ਮਿਲੀ) ਗਰਮ ਮਸਾਲਾ
    • ¼ ਚਾਹ ਵਾਲਾ ਚਮਚ (1.25 ਮਿਲੀ) ਮਿਰਚ ਪਾਊਡਰ (ਮਰਜ਼ੀ ਅਨੁਸਾਰ)

ਬਣਾਉਣ ਦਾ ਤਰੀਕਾ

  • ਕਦਮ 1

    ਗਰਮ ਮਸਾਲਾ ਕੈਚੱਪ: ਇਕ ਛੋਟੇ ਬਾਊਲ ਵਿਚ ਟਮਾਟਰ ਕੈਚੱਪ ਪਾਓ ਅਤੇ ਇਸ ਵਿਚ ਗਰਮ ਮਸਾਲਾ (ਅਤੇ ਮਿਰਚ ਪਾਊਡਰ) ਮਿਲਾਓ। ਇਸਨੂੰ ਇਕ ਪਾਸੇ ਰੱਖ ਦਿਓ।

  • ਕਦਮ 2

    ਆਮਲੇਟ ਫਿਲਿੰਗ : ਨਾਨ-ਸਟਿੱਕ ਫਰਾਈ ਪੈਨ ਨੂੰ ਮੀਡੀਅਮ-ਹਾਈ ਸੇਕ `ਤੇ ਗਰਮ ਕਰੋ। ਇਸ ਵਿਚ ਘਿਓ ਜਾਂ ਬਟਰ ਪਾਓ ਅਤੇ ਇਸਦੇ ਪਿਘਲਣ `ਤੇ ਟਮਾਟਰ, ਲਾਲ ਪਿਆਜ਼, ਹਰਾ ਧਨੀਆ ਅਤੇ ਹਰੀਆਂ ਮਿਰਚਾਂ ਪਾਓ। ਕੁਝ ਮਿੰਟਾਂ ਤੱਕ ਹੌਲੀ ਹੌਲੀ ਫਰਾਈ ਕਰੋ ਤਾਂ ਕਿ ਪਿਆਜ਼ ਨਰਮ ਹੋ ਜਾਵੇ। ਮਿਕਸਚਰ ਨੂੰ ਫਰਾਈ ਪੈਨ ਵਿਚੋਂ ਕੱਢ ਕੇ ਇਕ ਪਾਸੇ ਰੱਖ ਲਓ।

  • ਕਦਮ 3

    ਇਕ ਛੋਟੇ ਬਾਊਲ ਵਿਚ ਇਕ ਆਂਡੇ ਨੂੰ ਫੋਰਕ ਨਾਲ ਫੈਂਟੋ ਅਤੇ ਇਸ ਵਿਚ ¼ ਚਮਚ ਨਮਕ ਅਤੇ ¼ ਚਮਚ ਗਰਮ ਮਸਾਲਾ ਪਾ ਕੇ ਮਿਲਾਓ।

  • ਕਦਮ 4

    ਫਰਾਈ ਪੈਨ ਵਿਚ 1 ਚਮਚ ਘਿਓ ਜਾਂ ਬਟਰ ਪਾ ਕੇ ਪਿਘਲਾਓ। ਇਸ ਵਿਚ ਆਂਡੇ ਦੇ ਮਿਕਸਚਰ ਨੂੰ ਪਾ ਕੇ ਫਰਾਈ ਪੈਨ ਵਿਚ ਫੈਲਾ ਦਿਓ ਤਾਂ ਕਿ ਆਮਲੇਟ ਵਾਂਗ ਹੋ ਜਾਵੇ। ਕੁਝ ਮਿੰਟ ਤੱਕ ਪਕਾਓ ਤਾਂ ਕਿ ਗੋਲਡਨ ਬਰਾਊਨ ਹੋ ਜਾਵੇ। ਆਮਲੇਟ ਤਿਆਰ ਹੈ। ਇਸ ਨੂੰ ਪਲੇਟ ਵਿਚ ਪਾ ਕੇ ਇਸ ਉਪਰ ਪਕਾਏ ਹੋਏ ਟਮਾਟਰ ਤੇ ਪਿਆਜ਼ ਦਾ ਇਕ ਹਿੱਸਾ ਪਾ ਕੇ ਪਤਲੀ ਜਹੀ ਤਹਿ ਬਣਾਓ। ਇਸਨੂੰ ਰੋਲ ਕਰੋ। ਏਸੇ ਤਰ੍ਹਾਂ ਦੂਸਰੇ ਆਂਡੇ ਦਾ ਰੋਲ ਬਣਾਓ।

  • ਕਦਮ 5

    ਇਸਨੂੰ ਗਰਮ ਮਸਾਲਾ ਕੈਚੱਪ ਨਾਲ ਸਰਵ ਕਰੋ।

ਪੋਸ਼ਟਕ ਤੱਥ

ਪ੍ਰਤੀ ਸਰਵਿੰਗ
ਕਲੋਰੀਆਂ200
ਫੈਟ14 ਗ੍ਰਾਮ
ਸੈਚੂਰੇਟਡ ਫੈਟ7 ਗ੍ਰਾਮ
ਟਰਾਂਸ ਫੈਟ0 ਗ੍ਰਾਮ
ਕਾਰਬੋਹਾਈਡਰੇਟ14 ਗ੍ਰਾਮ
ਫਾਈਬਰ1 ਗ੍ਰਾਮ
ਸ਼ੂਗਰ10 ਗ੍ਰਾਮ
ਪੋ੍ਰਟੀਨ7 ਗ੍ਰਾਮ
ਸੋਡੀਅਮ597 ਮਿ.ਗ੍ਰਾ.