ਮਸਾਲਾ ਆਂਡਾ ਚਾਪਾਂ

ਸਮੱਗਰੀ
- 4 ਵੱਡੇ ਆਲੂ, ਛਿੱਲੇ ਅਤੇ ਕੱਟੇ ਹੋਏ
- 1 ਚਾਹ ਵਾਲਾ ਚਮਚ (5 ਮਿਲੀ) ਨਮਕ (ਆਲੂਆਂ ਨੂੰ ਉਬਾਲਣ ਲਈ)
- ¼ ਕੱਪ (60 ਮਿਲੀ) ਹਰਾ ਧਨੀਆ, ਬਰੀਕ ਕੱਟਿਆ ਹੋਇਆ
- 2 ਚਾਹ ਵਾਲੇ ਚਮਚ (10 ਮਿਲੀ) ਧਨੀਆ ਪਾਊਡਰ
- 1 ਚਾਹ ਵਾਲਾ ਚਮਚ (5 ਮਿਲੀ) ਜੀਰਾ ਪਾਊਡਰ
- ½ ਚਾਹ ਵਾਲਾ ਚਮਚ (2.5 ਮਿਲੀ) ਮਿਰਚ ਪਾਊਡਰ
- ½ ਚਾਹ ਵਾਲਾ ਚਮਚ (2.5 ਮਿਲੀ) ਪੈਪਰੀਕਾ ਪਾਊਡਰ
- ½ ਚਾਹ ਵਾਲਾ ਚਮਚ (2.5 ਮਿਲੀ) ਗਰਮ ਮਸਾਲਾ
- ½ ਚਾਹ ਵਾਲਾ ਚਮਚ (2.5 ਮਿਲੀ) ਸਨਮਕ (ਜਾਂ ਸਵਾਦ ਅਨੁਸਾਰ)
- 4 ਵੱਡੇ ਉਬਲੇ ਆਂਡੇ, ਛਿੱਲੇ ਹੋਏ
- 1 ਆਂਡਾ, ਫੈਂਟਿਆ ਹੋਇਆ
- ½ ਕੱਪ (125 ਮਿਲੀ) ਬਰੈਡ ਕਰੰਬਜ਼
- 2 ਕੱਪ (500 ਮਿਲੀ) ਤੇਲ, ਫਰਾਈ ਕਰਨ ਲਈ
ਖੱਟੀ-ਮਿੱਠੀ ਇਮਲੀ ਦੀ ਚਟਨੀ
- ½ ਕੱਪ (125 ਮਿਲੀ) ਸੌਗੀ, ਗਰਮ ਪਾਣੀ ਦੇ 1/3 ਕੱਪ ਵਿਚ ਭਿੱਜੀ ਹੋਈ
- 1 ਵੱਡਾ ਚਮਚ (15 ਮਿਲੀ) ਇਮਲੀ ਪੇਸਟ
- ½ ਚਾਹ ਵਾਲਾ ਚਮਚ (2.5 ਮਿਲੀ) ਨਮਕ (ਜਾਂ ਸਵਾਦ ਅਨੁਸਾਰ)
- ½ ਚਾਹ ਵਾਲਾ ਚਮਚ (2.5 ਮਿਲੀ) ਗਰਮ ਮਸਾਲਾ
- ¼ ਚਾਹ ਵਾਲਾ ਚਮਚ (1.25 ਮਿਲੀ) ਮਿਰਚ ਪਾਊਡਰ
ਬਣਾਉਣ ਦਾ ਤਰੀਕਾ
- ਕਦਮ 1
ਖੱਟੀ-ਮਿੱਠੀ ਇਮਲੀ ਦੀ ਚਟਨੀ: ਸਾਰੀ ਸਮੱਗਰੀ ਨੂੰ ਬਲੈਂਡਰ ਜਾਂ ਫੂਡ ਪੋ੍ਰਸੈਸਰ ਵਿਚ ਪਾਓ ਅਤੇ ਚੰਗੀ ਤਰਾਂ ਬਲੈਂਡ ਕਰੋ। ਇਕ ਪਾਸੇ ਰੱਖ ਲਓ। ਚਟਨੀ ਤਿਆਰ ਹੈ।
- ਕਦਮ 2
ਪਾਣੀ ਵਿਚ ਇਕ ਚਮਚ ਨਮਕ ਦਾ ਪਾ ਕੇ ਆਲੂਆਂ ਨੂੰ 10-15 ਮਿੰਟ ਤੱਕ ਚੰਗੀ ਤਰਾਂ ਉਬਾਲੋ। ਪਾਣੀ ਨਿਚੋੜ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰੋ। ਇਸ ਵਿਚ ਹਰਾ ਧਨੀਆ, ਧਨੀਆ ਪਾਊਡਰ, ਜੀਰਾ ਪਾਊਡਰ, ਮਿਰਚ ਪਾਊਡਰ, ਪੈਪਰੀਕਾ ਪਾਊਡਰ, ਗਰਮ ਮਸਾਲਾ ਅਤੇ ਨਮਕ (ਸਵਾਦ ਅਨੁਸਾਰ) ਮਿਲਾ ਕੇ ਮਿਕਸ ਕਰੋ। ਠੰਡਾ ਹੋਣ ਲਈ ਇਕ ਪਾਸੇ ਰੱਖ ਦਿਓ।
- ਕਦਮ 3
¼ ਕੱਪ ਆਲੂ ਮਿਕਚਰ ਲੈ ਕੇ ਹਥੇਲੀ `ਤੇ ਇਸਦੀ ਟਿੱਕੀ ਬਣਾਓ। ਇਕ ਹੋਰ ਟਿੱਕੀ ਬਣਾਓ ਅਤੇ ਦੋਹਾਂ ਟਿੱਕੀਆਂ ਵਿਚ ਉਬਲਿਆ ਹੋਇਆ ਆਂਡਾ ਰੱਖ ਕੇ ਇਸਨੂੰ ਚਾਰੇ ਪਾਸਿਆਂ ਤੋਂ ਉਂਗਲੀ ਨਾਲ ਦਬਾ ਕੇ ਸੀਲ ਕਰ ਦਿਓ ਅਤੇ ਫਿਰ ਇਸਨੂੰ ਬਾਲ ਵਰਗਾ ਗੋਲ ਬਣਾਓ। ਇਸ ਬਾਲ ਨੂੰ ਫੈਂਟੇ ਹੋਏ ਆਂਡੇ ਨਾਲ ਚਾਰਾਂ ਪਾਸਿਆਂ ਤੋਂ ਲਬੇੜੋ ਅਤੇ ਇਸਨੂੰ ਬ੍ਰੈਡ ਕਰੰਬਜ਼ ਵਿਚ ਰੱਖ ਕੇ, ਚਾਰੇ ਪਾਸੇ ਬਰੈਡ ਕਰੰਬਜ਼ ਨਾਲ ਕੋਟ ਕਰੋ। ਇਸੇ ਤਰਾਂ ਬਾਕੀ ਆਲੂ ਮਿਕਚਰ ਦੇ ਬਰੈਡ ਕਰੰਬਜ਼ ਵਾਲੇ ਬਾਲ ਬਣਾ ਲਓ।
- ਕਦਮ 4
ਇਕ ਕੜਾਹੀ ਵਿਚ ਤੇਲ ਪਾ ਕੇ ਮੀਡੀਅਮ-ਹਾਈ ਸੇਕ `ਤੇ ਗਰਮ ਕਰੋ। ਆਲੂ ਮਿਕਚਰ ਦਾ ਨਿੱਕਾ ਜਿਹਾ ਪੀਸ ਇਸ ਵਿਚ ਪਾਓ। ਅਗਰ ਇਹ ਤੇਲ ਦੇ ਉਪਰ ਆ ਜਾਵੇ ਤਾਂ ਤੇਲ ਕੁਕਿੰਗ ਲਈ ਤਿਆਰ ਹੈ। ਆਲੂ ਮਿਕਚਰ ਵਾਲੇ ਸਾਰੇ ਬਾਲਜ਼ ਨੂੰ 4-5 ਮਿੰਟ ਤੱਕ ਡੀਪ ਫਰਾਈ ਕਰੋ ਤਾਂ ਕਿ ਬਾਲ ਗੋਲਡਨ ਬਰਾਊਨ ਅਤੇ ਖਸਤਾ ਹੋ ਜਾਣ॥ ਇਹਨਾਂ ਬਾਲਜ਼ ਨੂੰ ਖੱਟੀ-ਮਿੱਠੀ ਇਮਲੀ ਦੀ ਚਟਨੀ ਨਾਲ ਸਰਵ ਕਰੋ।
ਟਿੱਪ
ਬਾਲ ਨੂੰ ਦੋ ਹਿੱਸਿਆਂ ਵਿਚ ਕੱਟ ਕੇ ਅਤੇ ਹਰੇ ਸਲਾਦ `ਤੇ ਰੱਖ ਕੇ, ਮਸਾਲਾ ਆਂਡਾ ਚਾਂਪਾਂ ਦਾ ਬਰੰਚ ਵਿਚ ਅਨੰਦ ਮਾਣੋ।
ਪੋਸ਼ਟਕ ਤੱਥ
ਪ੍ਰਤੀ ਸਰਵਿੰਗ | |
---|---|
ਕਲੋਰੀਆਂ | 611 |
ਫੈਟ | 22 ਗ੍ਰਾਮ |
ਸੈਚੂਰੇਟਡ ਫੈਟ | 3 ਗ੍ਰਾਮ |
ਟਰਾਂਸ ਫੈਟ | 0 ਗ੍ਰਾਮ |
ਕਾਰਬੋਹਾਈਡਰੇਟ | 90 ਗ੍ਰਾਮ |
ਫਾਈਬਰ | 9 ਗ੍ਰਾਮ |
ਸ਼ੂਗਰ | 18 ਗ੍ਰਾਮ |
ਪੋ੍ਰਟੀਨ | 16 ਗ੍ਰਾਮ |
ਸੋਡੀਅਮ | 1676 ਮਿ.ਗ੍ਰਾ. |