ਰਿਸਪੀਆਂ

ਮੇਥੀ ਆਂਡਾ ਭੁਰਜੀ

ਉਤਰੀ ਭਾਰਤ ਅਤੇ ਪਾਕਿਸਤਾਨ ਵਿਚ ਤਾਜੀ ਮੇਥੀ ਅਤੇ ਆਂਡਿਆਂ ਨਾਲ ਤਿਆਰ ਕੀਤੀ ਵਿਸ਼ੇਸ਼ ਡਿੱਸ਼ ਜਿਸਨੂੰ ਬਰੇਕਫਾਸਟ ਜਾਂ ਲੰਚ ਸਮੇਂ ਰੋਟੀ ਨਾਲ ਖਾਇਆ ਜਾਂਦਾ ਹੈ।
ਤਿਆਰੀ ਦਾ ਸਮਾਂ 10 ਮਿੰਟ
ਸਰਵਿੰਗ 5 ਮਿੰਟ

ਸਮੱਗਰੀ

  • 1 ਵੱਡਾ ਚਮਚ (15 ਮਿਲੀ) ਘਿਓ (ਜਾਂ ਬਟਰ)
  • ½ ਮੀਡੀਅਮ ਸਾਈਜ਼ ਪਿਆਜ਼, ਬਰੀਕ ਕੱਟਿਆ ਹੋਇਆ
  • 1 ਕੱਪ (250 ਮਿਲੀ) ਮੇਥੀ ਦੇ ਪੱਤੇ, ਬਰੀਕ ਕੱਟੇ ਹੋਏ
  • 1 ਮੀਡੀਅਮ ਸਾਈਜ਼ ਟਮਾਟਰ, ਕੱਟਿਆ ਹੋਇਆ
  • 1 ਛੋਟੀ ਹਰੀ ਮਿਰਚ, ਬਰੀਕ ਕੱਟੀ ਹੋਈ
  • 2 ਚਾਹ ਵਾਲੇ ਚਮਚ (10 ਮਿਲੀ) ਧਨੀਆ ਪਾਊਡਰ
  • 1 ਚਾਹ ਵਾਲਾ ਚਮਚ (5 ਮਿਲੀ) ਜੀਰਾ ਪਾਊਡਰ
  • ½ ਚਾਹ ਵਾਲਾ ਚਮਚ (2.5 ਮਿਲੀ) ਮਿਰਚ ਪਾਊਡਰ
  • ¼ ਚਾਹ ਵਾਲਾ ਚਮਚ (1.25 ਮਿਲੀ) ਹਲਦੀ ਪਾਊਡਰ
  • 1 ਚਾਹ ਵਾਲਾ ਚਮਚ (5 ਮਿਲੀ) ਨਮਕ (ਜਾਂ ਸਵਾਦ ਅਨੁਸਾਰ)
  • 6 ਵੱਡੇ ਆਂਡ
  • ½ ਚਾਹ ਵਾਲਾ ਚਮਚ (2.5 ਮਿਲੀ) ਗਰਮ ਮਸਾਲਾ
  • 2 ਵੱਡੇ ਚਮਚ (30 ਮਿਲੀ) ਹਰਾ ਧਨੀਆ, ਬਰੀਕ ਕੱਟਿਆ ਹੋਇਆ

ਬਣਾਉਣ ਦਾ ਤਰੀਕਾ

  • ਕਦਮ 1

    ਇਕ ਵੱਡੇ ਫਰਾਈ ਪੈਨ ਵਿਚ ਘਿਓ ਪਾ ਕੇ ਮੀਡੀਅਮ-ਹਾਈ ਸੇਕ `ਤੇ ਗਰਮ ਕਰੋ। ਇਸ ਵਿਚ ਪਿਆਜ਼ ਪਾ ਕੇ ਕੁਝ ਸਮਾਂ ਪਕਾਓ। ਕੱਟੀ ਹੋਈ ਮੇਥੀ ਪਾ ਕੇ ਇਕ ਮਿੰਟ ਤੱਕ ਪਕਾਓ ਤਾਂ ਕਿ ਮੇਥੀ ਦੇ ਪੱਤੇ ਨਰਮ ਹੋ ਜਾਣ। ਇਸ ਵਿਚ ਟਮਾਟਰ ਅਤੇ ਹਰੀ ਮਿਰਚ ਪਾ ਕੇ ਹਿਲਾਓ।

  • ਕਦਮ 2

    ਹੁਣ ਧਨੀਆ ਪਾਊਡਰ, ਜੀਰਾ ਪਾਊਡਰ, ਮਿਰਚ ਪਾਊਡਰ, ਹਲਦੀ ਅਤੇ ਨਮਕ ਪਾ ਕੇ ਮਿਕਸ ਕਰੋ।

  • ਕਦਮ 3

    ਹੁਣ ਇਸ ਵਿਚ ਆਂਡੇ ਤੋੜ ਕੇ ਪਾ ਦਿਓ ਅਤੇ ਇਸਨੂੰ ਹਿਲਾਉਂਦੇ ਰਹੋ ਤਾਂ ਕਿ ਆਂਡੇ ਪੂਰੀ ਤਰਾਂ ਕੁੱਕ ਹੋ ਜਾਣ।

  • ਕਦਮ 4

    ਹਰਾ ਧਨੀਆ ਅਤੇ ਗਰਮ ਮਸਾਲੇ ਨਾਲ ਗਾਰਨਿਸ਼ ਕਰੋ ਅਤੇ ਬਰੈਕਫਾਸਟ ਸਮੇਂ ਰੋਟੀ ਜਾਂ ਟੋਸਟ ਨਾਲ ਇਸਦਾ ਸਵਾਦ ਮਾਣੋ।

ਪੋਸ਼ਟਕ ਤੱਥ

ਪ੍ਰਤੀ ਸਰਵਿੰਗ
ਕਲੋਰੀਆਂ227
ਫੈਟ16 ਗ੍ਰਾਮ
ਸੈਚੂਰੇਟਡ ਫੈਟ6 ਗ੍ਰਾਮ
ਟਰਾਂਸ ਫੈਟ0 ਗ੍ਰਾਮ
ਕਾਰਬੋਹਾਈਡਰੇਟ8 ਗ੍ਰਾਮ
ਫਾਈਬਰ2 ਗ੍ਰਾਮ
ਸ਼ੂਗਰ2 ਗ੍ਰਾਮ
ਪੋ੍ਰਟੀਨ14 ਗ੍ਰਾਮ
ਸੋਡੀਅਮ1015 ਮਿ.ਗ੍ਰਾ.