ਬਰੀਕ ਕੱਟੇ ਆਂਡਾ ਰਸਮ-ਕਰਾਰਾ ਟਮਾਟਰ ਸੂਪ

ਸਰਵਿੰਗ 2
ਤਿਆਰੀ ਦਾ ਸਮਾਂ 20 ਮਿੰਟ
ਸਰਵਿੰਗ 20 ਮਿੰਟ
ਰਾਈ ਅਤੇ ਕਰੀ ਪੱਤਿਆਂ ਵਾਲੇ ਕਰਾਰੇ ਸਾਊਥ ਇੰਡੀਅਨ ਟਮਾਟਰ ਸੂਪ `ਤੇ ਬਰੀਕ ਕੱਟੇ ਆਂਡਿਆਂ ਦੀ ਟੌਪਿੰਗ।

ਸਮੱਗਰੀ

    • 1 ਵੱਡਾ ਚਮਚ (15 ਮਿਲੀ) ਕੁਕਿੰਗ ਤੇਲ
    • 1 ਚਾਹ ਵਾਲਾ ਚਮਚ (5 ਮਿਲੀ) ਬਰਾਊਨ ਰਾਈ
    • 8-10 ਕਰੀ ਪੱਤੇ
    • 1 ਟਮਾਟਰ, ਬਰੀਕ ਕੱਟਿਆ ਹੋਇਆ
    • ½ ਕੱਪ (125 ਮਿਲੀ) ਡੱਬਾਬੰਦ ਕਰੱਸ਼ਡ ਟਮਾਟਰ
    • 1 ½ ਚਾਹ ਵਾਲਾ ਚਮਚ (7.5 ਮਿਲੀ) ਨਮਕ (ਜਾਂ ਸਵਾਦ ਅਨੁਸਾਰ)
    • 1 ਚਾਹ ਵਾਲਾ ਚਮਚ (5 ਮਿਲੀ) ਗੁੜ ਜਾਂ ਖੰਡ
    • 1 ਚਾਹ ਵਾਲਾ ਚਮਚ (5 ਮਿਲੀ) ਲਸਣ ਪੇਸਟ
    • ½ ਚਾਹ ਵਾਲਾ ਚਮਚ (2.5 ਮਿਲੀ) ਹਲਦੀ
    • 2 ½ ਕੱਪ (625 ਮਿਲੀ) ਪਾਣੀ (ਸੂਪ ਨੂੰ ਪਤਲਾ ਕਰਨ ਲਈ ਵਾਧੂ ਪਾਣੀ ਲਓ)
    • ¼ ਕੱਪ (60 ਮਿਲੀ) ਹਰਾ ਧਨੀਆ, ਬਰੀਕ ਕੱਟਿਆ ਹੋਇਆ
  • ਰਸਮ ਮਸਾਲਾ

    • 1 ਚਾਹ ਵਾਲਾ ਚਮਚ (5 ਮਿਲੀ) ਧਨੀਆ
    • ½ ਚਾਹ ਵਾਲਾ ਚਮਚ (2.5 ਮਿਲੀ) ਕਾਲੀ ਮਿਰਚ
    • ½ ਚਾਹ ਵਾਲਾ ਚਮਚ (2.5 ਮਿਲੀ) ਜੀਰਾ
    • ¼ ਚਾਹ ਵਾਲਾ ਚਮਚ (1.25 ਮਿਲੀ) ਮੇਥੀ ਦੇ ਬੀਜ
    • 1-2 ਸੁੱਕੀਆਂ ਲਾਲ ਮਿਰਚਾਂ
  • ਬਰੀਕ ਕੱਟੇ ਹੋਏ ਆਂਡ

    • 2 ਆਂਡੇ
    • ਚੁੱਟਕੀ ਨਮਕ
    • 1 ਚਾਹ ਵਾਲਾ ਚਮਚ (5 ਮਿਲੀ) ਤੇਲ

ਬਣਾਉਣ ਦਾ ਤਰੀਕਾ

  • ਕਦਮ 1

    ਰਸਮ ਮਸਾਲਾ: ਇਕ ਪੈਨ ਨੂੰ ਮੀਡੀਅਮ-ਹਾਈ ਸੇਕ `ਤੇ ਗਰਮ ਕਰੋ। ਇਸ ਵਿਚ ਧਨੀਏ ਦੇ ਬੀਜ, ਕਾਲੀ ਮਿਰਚ, ਜੀਰਾ, ਮੇਥੀ ਦੇ ਬੀਜ ਅਤੇ ਸੁੱਕੀਆਂ ਲਾਲ ਮਿਰਚਾਂ ਪਾਓ ਅਤੇ ਕੁਝ ਮਿੰਟਾਂ ਲਈ ਟੋਸਟ ਕਰੋ। ਇਹਨਾਂ ਮਸਾਲਿਆਂ ਨੂੰ ਠੰਢਾ ਕਰ ਲਓ।

  • ਕਦਮ 2

    ਇਹਨਾਂ ਨੂੰ ਗਰਾਈਂਡਰ ਵਿਚ ਪਾ ਕੇ ਬਾਰੀਕ ਪੀਸ ਲਓ ਅਤੇ ਇਕ ਪਾਸੇ ਰੱਖ ਲਓ। ਰਸਮ ਮਸਾਲਾ ਤਿਆਰ ਹੈ।

  • ਕਦਮ 3

    ਇਕ ਮੀਡੀਅਮ ਪੈਨ ਵਿਚ ਤੇਲ ਪਾ ਕੇ ਮੀਡੀਅਮ-ਹਾਈ ਸੇਕ `ਤੇ ਗਰਮ ਕਰੋ। ਇਸ ਵਿਚ ਰਾਈ ਪਾ ਕੇ ਫਰਾਈ ਕਰੋ ਤਾਂ ਕਿ ਰਾਈ ਤਿੱੜਕਣ ਲੱਗ ਪਵੇ। ਫਿਰ ਕਰੀ ਪੱਤੇ ਪਾ ਕੇ ਇਕ ਮਿੰਟ ਤੱਕ ਫਰਾਈ ਕਰੋ।

  • ਕਦਮ 4

    ਹੁਣ ਇਸ ਵਿਚ ਟਮਾਟਰ ਪਾ ਕੇ ਇਕ ਮਿੰਟ ਤੱਕ ਪਕਾਓ। ਫਿਰ ਕਰੱਸ਼ਡ ਟਮਾਟਰ, ਨਮਕ, ਗੁੜ, ਲਸਣ ਪੇਸਟ, ਹਲਦੀ ਅਤੇ ਰਸਮ ਮਸਾਲਾ ਪਾ ਕੁਝ ਮਿੰਟਾਂ ਤੱਕ ਪਕਾਓ। ਸੂਪ ਬਣਾਉਣ ਲਈ ਇਸ ਵਿਚ ਪਾਣੀ ਪਾ ਦਿਓ। ਇਸਨੂੰ 10 ਮਿੰਟ ਤੱਕ ਰਿੰਨੋ। ਰਸਮ ਸੂਪ ਤਿਆਰ ਹੈ।

  • ਕਦਮ 5

    ਛੋਟੇ ਬਾਊਲ ਵਿਚ ਇਕ ਆਂਡੇ ਨੂੰ ਨਮਕ ਪਾ ਕੇ ਫੈਂਟੋ। ਹੁਣ ਮੀਡੀਅਮ ਪੈਨ ਵਿਚ ਤੇਲ ਨੂੰ ਮੀਡੀਅਮ-ਹਾਈ ਸੇਕ `ਤੇ ਗਰਮ ਕਰੋ। ਇਸ ਵਿਚ ਫੈਂਟਿਆ ਆਂਡਾ ਪਾਓ ਅਤੇ ਇਸਦੀ ਇਕਸਾਰ ਪਤਲੀ ਜਹੀ ਤਹਿ ਬਣਾਓ। ਇਸਨੂੰ ਦੋਹਾਂ ਪਾਸਿਆਂ ਤੋਂ ਪਕਾਓ। ਪਕਾਏ ਹੋਏ ਰੋਟੀ ਵਰਗੇ ਆਂਡੇ ਨੂੰ ਕਟਿੰਗ ਬੋਰਡ `ਤੇ ਰੱਖ ਕੇ ਇਸਨੂੰ ਰੋਲ ਕਰੋ। ਫਿਰ ਚਾਕੂ ਨਾਲ ਰਿੰਗਾਂ ਵਰਗੇ ਨਿੱਕੇ ਨਿੱਕੇ ਪੀਸ ਕਰ ਲਓ। ਇਸੇ ਤਰਾਂ ਦੂਸਰੇ ਆਂਡੇ ਦਾ ਰੋਲ ਬਣਾ ਕੇ ਇਸਦੇ ਵੀ ਨਿੱਕੇ ਨਿੱਕੇ ਪੀਸ ਬਣਾਓ।

  • ਕਦਮ 6

    ਇਕ ਬਾਊਲ ਵਿਚ ਰਸਮ ਸੂਪ ਪਾਓ ਅਤੇ ਇਸ ਉਪਰ ਬਾਰੀਕ ਕੱਟੇ ਹੋਏ ਆਂਡਿਆਂ ਦੇ ਰਿੰਗ ਟਿਕਾਓ। ਇਸਨੂੰ ਹਰਾ ਧਨੀਆ ਨਾਲ ਗਾਰਨਿਸ਼ ਕਰਕੇ ਸਰਵ ਕਰੋ।

ਪੋਸ਼ਟਕ ਤੱਥ

ਪ੍ਰਤੀ ਸਰਵਿੰਗ
ਕਲੋਰੀਆਂ229
ਫੈਟ16 ਗ੍ਰਾਮ
ਸੈਚੂਰੇਟਡ ਫੈਟ2 ਗ੍ਰਾਮ
ਟਰਾਂਸ ਫੈਟ0 ਗ੍ਰਾਮ
ਕਾਰਬੋਹਾਈਡਰੇਟ15 ਗ੍ਰਾਮ
ਫਾਈਬਰ4 ਗ੍ਰਾਮ
ਸ਼ੂਗਰ7 ਗ੍ਰਾਮ
ਪੋ੍ਰਟੀਨ9 ਗ੍ਰਾਮ
ਸੋਡੀਅਮ2030 ਮਿ.ਗ੍ਰਾ.