ਦਾਦੀ ਮਾਂ ਦਾ ਇੰਡੀਅਨ-ਸਟਾਈਲ ਆਮਲੇਟ

ਸਮੱਗਰੀ
- 4 ਵੱਡੇ ਆਂਡੇ
- ¼ ਚਾਹ ਵਾਲਾ ਚਮਚ (1.25 ਮਿਲੀ) ਲੂਣ (ਜਾਂ ਸਵਾਦ ਅਨੁਸਾਰ)
- 1 ਚਾਹ ਵਾਲਾ ਚਮਚ (5 ਮਿਲੀ) ਗਰਮ ਮਸਾਲਾ
- 4 ਚਾਹ ਵਾਲੇ ਚਮਚ (20 ਮਿਲੀ) ਘਿਓ ਜਾਂ ਮੱਖਣ
ਆਮਲੇਟ ਫਿਲਿੰਗ
- 1 ਵੱਡਾ ਚਮਚ (15 ਮਿਲੀ) ਘਿਓ ਜਾਂ ਮੱਖਣ
- 1 ਕੱਪ (250 ਮਿਲੀ) ਟਮਾਟਰ, ਬਰੀਕ ਕੱਟੇ ਹੋਏ
- ¾ ਕੱਪ (175 ਮਿਲੀ) ਲਾਲ ਪਿਆਜ਼, ਬਾਰੀਕ ਕੱਟਿਆ ਹੋਇਆ
- ¾ ਕੱਪ (175 ਮਿਲੀ) ਹਰਾ ਧਨੀਆ, ਬਰੀਕ ਕੱਟਿਆ ਹੋਇਆ
- 1-2 ਛੋਟੀਆਂ ਹਰੀਆਂ ਮਿਰਚਾਂ, ਬਰੀਕ ਕੱਟੀਆਂ ਹੋਈਆਂ (ਮਰਜ਼ੀ ਅਨੁਸਾਰ)
ਗਰਮ ਮਸਾਲਾ ਕੈਚੱਪ
- ½ ਕੱਪ (125 ਮਿਲੀ) ਟਮਾਟਰ ਕੈਚੱਪ
- ½ ਚਾਹ ਵਾਲਾ ਚਮਚ (2.5 ਮਿਲੀ) ਗਰਮ ਮਸਾਲਾ
- ¼ ਚਾਹ ਵਾਲਾ ਚਮਚ (1.25 ਮਿਲੀ) ਮਿਰਚ ਪਾਊਡਰ (ਮਰਜ਼ੀ ਅਨੁਸਾਰ)
ਬਣਾਉਣ ਦਾ ਤਰੀਕਾ
- ਕਦਮ 1
ਗਰਮ ਮਸਾਲਾ ਕੈਚੱਪ: ਇਕ ਛੋਟੇ ਬਾਊਲ ਵਿਚ ਟਮਾਟਰ ਕੈਚੱਪ ਪਾਓ ਅਤੇ ਇਸ ਵਿਚ ਗਰਮ ਮਸਾਲਾ (ਅਤੇ ਮਿਰਚ ਪਾਊਡਰ) ਮਿਲਾਓ। ਇਸਨੂੰ ਇਕ ਪਾਸੇ ਰੱਖ ਦਿਓ।
- ਕਦਮ 2
ਆਮਲੇਟ ਫਿਲਿੰਗ : ਨਾਨ-ਸਟਿੱਕ ਫਰਾਈ ਪੈਨ ਨੂੰ ਮੀਡੀਅਮ-ਹਾਈ ਸੇਕ `ਤੇ ਗਰਮ ਕਰੋ। ਇਸ ਵਿਚ ਘਿਓ ਜਾਂ ਬਟਰ ਪਾਓ ਅਤੇ ਇਸਦੇ ਪਿਘਲਣ `ਤੇ ਟਮਾਟਰ, ਲਾਲ ਪਿਆਜ਼, ਹਰਾ ਧਨੀਆ ਅਤੇ ਹਰੀਆਂ ਮਿਰਚਾਂ ਪਾਓ। ਕੁਝ ਮਿੰਟਾਂ ਤੱਕ ਹੌਲੀ ਹੌਲੀ ਫਰਾਈ ਕਰੋ ਤਾਂ ਕਿ ਪਿਆਜ਼ ਨਰਮ ਹੋ ਜਾਵੇ। ਮਿਕਸਚਰ ਨੂੰ ਫਰਾਈ ਪੈਨ ਵਿਚੋਂ ਕੱਢ ਕੇ ਇਕ ਪਾਸੇ ਰੱਖ ਲਓ।
- ਕਦਮ 3
ਇਕ ਛੋਟੇ ਬਾਊਲ ਵਿਚ ਇਕ ਆਂਡੇ ਨੂੰ ਫੋਰਕ ਨਾਲ ਫੈਂਟੋ ਅਤੇ ਇਸ ਵਿਚ ¼ ਚਮਚ ਨਮਕ ਅਤੇ ¼ ਚਮਚ ਗਰਮ ਮਸਾਲਾ ਪਾ ਕੇ ਮਿਲਾਓ।
- ਕਦਮ 4
ਫਰਾਈ ਪੈਨ ਵਿਚ 1 ਚਮਚ ਘਿਓ ਜਾਂ ਬਟਰ ਪਾ ਕੇ ਪਿਘਲਾਓ। ਇਸ ਵਿਚ ਆਂਡੇ ਦੇ ਮਿਕਸਚਰ ਨੂੰ ਪਾ ਕੇ ਫਰਾਈ ਪੈਨ ਵਿਚ ਫੈਲਾ ਦਿਓ ਤਾਂ ਕਿ ਆਮਲੇਟ ਵਾਂਗ ਹੋ ਜਾਵੇ। ਕੁਝ ਮਿੰਟ ਤੱਕ ਪਕਾਓ ਤਾਂ ਕਿ ਗੋਲਡਨ ਬਰਾਊਨ ਹੋ ਜਾਵੇ। ਆਮਲੇਟ ਤਿਆਰ ਹੈ। ਇਸ ਨੂੰ ਪਲੇਟ ਵਿਚ ਪਾ ਕੇ ਇਸ ਉਪਰ ਪਕਾਏ ਹੋਏ ਟਮਾਟਰ ਤੇ ਪਿਆਜ਼ ਦਾ ਇਕ ਹਿੱਸਾ ਪਾ ਕੇ ਪਤਲੀ ਜਹੀ ਤਹਿ ਬਣਾਓ। ਇਸਨੂੰ ਰੋਲ ਕਰੋ। ਏਸੇ ਤਰ੍ਹਾਂ ਦੂਸਰੇ ਆਂਡੇ ਦਾ ਰੋਲ ਬਣਾਓ।
- ਕਦਮ 5
ਇਸਨੂੰ ਗਰਮ ਮਸਾਲਾ ਕੈਚੱਪ ਨਾਲ ਸਰਵ ਕਰੋ।
ਟਿੱਪ
ਜੇ ਸੰਭਵ ਹੋਵੇ ਤਾਂ ਇਸ ਨੂੰ ਬਣਾਉਣ ਲਈ ਘਿE ਵਰਤੋਂ ਕਿਉਂਕਿ ਇਸ ਨਾਲ ਇੰਡੀਅਨ ਸਟਾਈਲ ਆਮਲੇਟ ਨੂੰ ਖਾਣ `ਤੇ ਘਿE ਦਾ ਭਰਪੂਰ ਜ਼ਾਇਕਾ ਆਉਂਦਾ ਹੈ।
ਪੋਸ਼ਟਕ ਤੱਥ
ਪ੍ਰਤੀ ਸਰਵਿੰਗ | |
---|---|
ਕਲੋਰੀਆਂ | 200 |
ਫੈਟ | 14 ਗ੍ਰਾਮ |
ਸੈਚੂਰੇਟਡ ਫੈਟ | 7 ਗ੍ਰਾਮ |
ਟਰਾਂਸ ਫੈਟ | 0 ਗ੍ਰਾਮ |
ਕਾਰਬੋਹਾਈਡਰੇਟ | 14 ਗ੍ਰਾਮ |
ਫਾਈਬਰ | 1 ਗ੍ਰਾਮ |
ਸ਼ੂਗਰ | 10 ਗ੍ਰਾਮ |
ਪੋ੍ਰਟੀਨ | 7 ਗ੍ਰਾਮ |
ਸੋਡੀਅਮ | 597 ਮਿ.ਗ੍ਰਾ. |